‘ਘਰ ਦਾ ਕੰਮ ਕੀਤਾ, ਕੱਪੜੇ ਧੋਤੇ’ ਸ਼ਾਹਰੁਖ ਨੇ ਦੱਸਿਆ ਕਿਵੇਂ ਬਣਾਏ ਸਿਕਸ ਪੈਕ ਐਬਸ

written by Lajwinder kaur | December 19, 2022 05:36pm

Shah Rukh Khan news: ਸ਼ਾਹਰੁਖ ਖ਼ਾਨ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਪ੍ਰਸ਼ੰਸਕ ਬੇਤਾਬ ਹਨ। ਇੰਨ੍ਹੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ।  ਹਾਲ ਵਿੱਚ ਫ਼ਿਲਮ ਦਾ ਗੀਤ ਪਹਿਲਾ ਗੀਤ 'ਬੇਸ਼ਰਮ ਰੰਗ' ਰਿਲੀਜ਼ ਹੋਇਆ ਹੈ ਜੋ ਕਿ ਚਾਰਟਬਸਟਰ ਲਿਸਟ 'ਚ ਪਹਿਲੇ ਨੰਬਰ 'ਤੇ ਹੈ ਅਤੇ ਇਸ ਨੂੰ ਹੁਣ ਤੱਕ ਕਰੋੜਾਂ ਵਿਊਜ਼ ਮਿਲ ਚੁੱਕੇ ਹਨ। ਸ਼ਾਹਰੁਖ ਨੇ ਵੀ ਫ਼ਿਲਮ ਦਾ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਸਿਲਸਿਲੇ 'ਚ ਉਹ ਫੀਫਾ ਵਿਸ਼ਵ ਕੱਪ ਦੇ ਫਾਈਨਲ ਮੈਚ ਦੌਰਾਨ ਸਟੂਡੀਓ ਪਹੁੰਚੇ, ਜਿੱਥੇ ਉਨ੍ਹਾਂ ਨੇ ਫ਼ਿਲਮ ਬਾਰੇ ਗੱਲਬਾਤ ਕੀਤੀ। ਸ਼ਾਹਰੁਖ ਨੇ ਆਪਣੀ ਵਾਪਸੀ ਅਤੇ ਆਪਣੇ ਵਿੱਚ ਆਏ ਬਦਲਾਅ ਬਾਰੇ ਗੱਲ ਕੀਤੀ।

ਹੋਰ ਪੜ੍ਹੋ : ਸੁਜ਼ੈਨ ਖ਼ਾਨ ਨੇ ਆਪਣੇ ਬੁਆਏਫ੍ਰੈਂਡ ਦੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਫਿਰ ਰਿਤਿਕ ਰੋਸ਼ਨ ਨੇ ਕਰ ਦਿੱਤਾ ਅਜਿਹਾ ਕਮੈਂਟ

bollywood actor shah rukh khan image Image Source : Instagram

ਪਠਾਨ ਦੇ ਪਹਿਲੇ ਗੀਤ ਬੇਸ਼ਰਮ ਰੰਗ ਵਿੱਚ ਉਹ ਸਿਕਸ ਪੈਕ ਐਬਸ ਫਲਾਂਟ ਕਰਦੇ ਨਜ਼ਰ ਆਏ ਸਨ। ਸ਼ਾਹਰੁਖ ਜਦੋਂ 4 ਸਾਲ ਬਾਅਦ ਵਾਪਸੀ ਕਰਨ ਜਾ ਰਹੇ ਹਨ ਤਾਂ ਉਨ੍ਹਾਂ ਨੇ ਕਿਹਾ, 'ਮੈਂ 1 ਸਾਲ ਪਹਿਲਾਂ ਬ੍ਰੇਕ ਲੈ ਰਿਹਾ ਸੀ...ਮੈਂ ਕਿਹਾ ਮੈਂ ਇੱਕ ਸਾਲ ਰੁਕਾਂਗਾ...ਮੈਂ ਸਰੀਰਕ ਤੌਰ 'ਤੇ ਤੰਦਰੁਸਤ ਹਾਂ...ਸਾਡੀ ਫਿਲਮ 'ਜ਼ੀਰੋ' ਸੀ ਜਿਸ 'ਚ ਕਾਫੀ ਮਿਹਨਤ ਕੀਤੀ ਗਈ ਸੀ..ਪਰ ਉਹ ਚੱਲੀ ਨਹੀਂ...ਕਿਸੇ ਨੂੰ ਵੀ ਇਹ ਪਸੰਦ ਨਹੀਂ ਆਈ ਸੀ...ਮੈਂ ਥੋੜ੍ਹਾ ਉਦਾਸ ਵੀ ਹੋਇਆ ਪਰ ਫਿਰ ਮੈਨੂੰ ਲੱਗਾ ਕਿ ਹੁਣ ਮੈਂ ਉਹੀ ਕਰਦਾ ਹਾਂ ਜੋ ਲੋਕ ਨੂੰ ਜ਼ਿਆਦਾ ਪਸੰਦ ਹੋਵੇਗਾ...ਮੈਂ ਆਪਣੇ ਦਿਲ ਦੀ ਬਹੁਤ ਕਰ ਲਈ...ਇਸ ਲਈ ਮੈਂ ਉਹੀ ਕਰਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਲੋਕ ਮੈਨੂੰ ਜ਼ਿਆਦਾ ਪਸੰਦ ਕਰਦੇ ਹਨ ਪਰ ਮੇਰੇ ਲਈ ਇਹ ਵੱਖਰਾ ਹੈ।

Image Source : Instagram

57 ਸਾਲ ਦੀ ਉਮਰ 'ਚ ਸ਼ਾਹਰੁਖ ਖ਼ਾਨ ਨੇ ਜਿਸ ਤਰ੍ਹਾਂ ਨਾਲ ਖੁਦ ਨੂੰ ਫਿੱਟ ਕੀਤਾ ਹੈ, ਉਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਸ਼ਾਹਰੁਖ ਖ਼ਾਨ ਨੇ ਆਪਣੀ ਬਾਡੀ ਟਰਾਂਸਫਾਰਮੇਸ਼ਨ ਬਾਰੇ ਵੀ ਦੱਸਿਆ। ਉਸਨੇ ਦੱਸਿਆ ਕਿ ਉਸਨੇ ਤਾਲਾਬੰਦੀ ਦੌਰਾਨ ਬਹੁਤ ਸਾਰੇ ਘਰੇਲੂ ਕੰਮ ਕੀਤੇ। ਉਸ ਨੇ ਆਪਣੀ ਫਿਟਨੈੱਸ 'ਤੇ ਧਿਆਨ ਦਿੱਤਾ ਅਤੇ ਉਨ੍ਹਾਂ ਦਾ ਸਰੀਰ ਫਿੱਟ ਹੋ ਗਿਆ। ਸ਼ਾਹਰੁਖ ਨੇ ਕਿਹਾ, ਮੈਂ ਆਪਣੇ ਬੱਚਿਆਂ ਨਾਲ ਕਾਫੀ ਸਮਾਂ ਬਿਤਾਇਆ।

ਉਨ੍ਹਾਂ ਨੇ ਅੱਗੇ ਕਿਆ ਹੈ- ‘ਸਰੀਰਕ ਤੌਰ 'ਤੇ ਮੈਂ ਬਹੁਤ ਫਿੱਟ ਹੋ ਗਿਆ…ਮੈਂ ਕੰਮ ਕਰਦਾ ਸੀ ਕਿਉਂਕਿ ਕਰਨ ਲਈ ਕੁਝ ਨਹੀਂ ਸੀ। ਜਦੋਂ ਸਾਰੇ ਘਰ ਹੁੰਦੇ ਤਾਂ ਮੈਂ ਜਿੰਮ ਜਾ ਕੇ ਵਰਕਆਊਟ ਕਰਦਾ ਸੀ..ਫਿਰ ਰਸੋਈ ਵਿੱਚ ਕੰਮ ਕਰਦਾ ਸੀ...ਕੱਪੜੇ ਧੋ ਦਿੰਦਾ ਸੀ...ਮੈਂ ਘਰ ਦਾ ਕੰਮ ਕਰਕੇ ਫਿੱਟ ਹੋ ਗਿਆ। ਇਹ ਮਜ਼ੇਦਾਰ ਸੀ’

shah rukh khan image Image Source : Instagram

ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਕਿਹਾ ਕਿ ਉਹ 32 ਸਾਲਾਂ ਤੋਂ ਕੰਮ ਕਰ ਰਹੇ ਹਨ, ਇਸ ਲਈ ਉਨ੍ਹਾਂ ਲਈ ਬ੍ਰੇਕ ਲੈਣਾ ਬਹੁਤ ਮੁਸ਼ਕਲ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਹਮੇਸ਼ਾ ਕੰਮ ਦੀ ਭੁੱਖ ਰਹੀ ਹੈ। ਹੁਣ ਉਹ ਨਵੇਂ ਸਿਰੇ ਤੋਂ ਵਾਪਸੀ ਕਰਨ ਜਾ ਰਹੇ ਹਨ।

 

You may also like