
Shah Rukh Khan news: ਕੋਲਕਾਤਾ ਫਿਲਮ ਫੈਸਟੀਵਲ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਕਲਿੱਪ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਸ 'ਚ ਸ਼ਾਹਰੁਖ ਖ਼ਾਨ ਅਮਿਤਾਭ ਬੱਚਨ ਅਤੇ ਜਯਾ ਬੱਚਨ ਦੇ ਪੈਰ ਛੂਹ ਰਹੇ ਹਨ। ਬਿੱਗ ਬੀ ਉਨ੍ਹਾਂ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇਸ ਇਵੈਂਟ 'ਚ ਰਾਣੀ ਮੁਖਰਜੀ ਵੀ ਪਹੁੰਚੀ।
ਇੱਕ ਫੋਟੋ ਵਾਇਰਲ ਹੋਈ ਹੈ ਜਿਸ ਵਿੱਚ ਰਾਣੀ ਸ਼ਾਹਰੁਖ ਦਾ ਹੱਥ ਚੁੰਮ ਰਹੀ ਹੈ। ਇਤਫਾਕਨ ਇਹ ਸਾਰੇ ਕਲਾਕਾਰ ਫਿਲਮ 'ਕਭੀ ਖੁਸ਼ੀ ਕਭੀ ਗਮ' 'ਚ ਕੰਮ ਕਰ ਚੁੱਕੇ ਹਨ। ਲੋਕ ਇਕ ਮੰਚ 'ਤੇ ਉਨ੍ਹਾਂ ਦੀ ਮੁਲਾਕਾਤ ਨੂੰ ਰਾਏਚੰਦ ਪਰਿਵਾਰ ਦਾ ਪੁਨਰ-ਮਿਲਨ ਦੱਸ ਰਹੇ ਹਨ। ਇਸ ਦੇ ਨਾਲ ਹੀ ਜਯਾ ਬੱਚਨ ਦੀ ਪ੍ਰਤੀਕਿਰਿਆ ਨੂੰ ਵੀ ਟ੍ਰੋਲ ਕੀਤਾ ਜਾ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਅਤੇ ਟਿੱਕ-ਟਾਕ ਸਟਾਰ BEE2 ਦੀ ਜੁਗਲਬੰਦੀ ਨੇ ਬੰਨੇ ਰੰਗ, ਦਰਸ਼ਕ ਕਰ ਰਹੇ ਨੇ ਤਾਰੀਫ਼
ਇਸ ਕਲਿੱਪ 'ਚ ਲੋਕ ਸ਼ਾਹਰੁਖ ਖ਼ਾਨ ਦੀ ਤਾਰੀਫ ਕਰ ਰਹੇ ਹਨ। ਜਯਾ ਬੱਚਨ ਲਈ ਨਕਾਰਾਤਮਕ ਟਿੱਪਣੀਆਂ ਹੋ ਰਹੀਆਂ ਹਨ। ਇੱਕ ਯੂਜ਼ਰ ਨੇ ਸ਼ਾਹਰੁਖ ਲਈ ਲਿਖਿਆ, ਇਹ ਆਦਮੀ ਬਜ਼ੁਰਗਾਂ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ ਉਹ ਦਿਲ ਨੂੰ ਛੂਹ ਜਾਂਦਾ ਹੈ..ਨਾਲ ਹੀ ਉਸ ਨੇ ਰੋਣ ਅਤੇ ਦਿਲ ਵਾਲੇ ਇਮੋਜੀ ਪੋਸਟ ਕੀਤੇ ਨੇ । ਦੂਜੇ ਨੇ ਲਿਖਿਆ ਹੈ, ਵੱਡਾ ਪੁੱਤਰ ਆ ਗਿਆ ਹੈ। ਇੱਕ ਨੇ ਲਿਖਿਆ ਹੈ, ਜਯਾ ਕਿਸ ਤਰ੍ਹਾਂ ਦਾ ਰਵੱਈਆ ਰੱਖਦੀ ਹੈ? ਅਜੇ ਵੀ ਸਮਝ ਨਹੀਂ ਆਈ।

ਇਸ ਮੌਕੇ ਰਾਣੀ ਮੁਖਰਜੀ ਵੀ ਮੌਜੂਦ ਸੀ। ਦੱਸ ਦੇਈਏ ਕਿ 21 ਸਾਲ ਪਹਿਲਾਂ ਆਈ ਫਿਲਮ ਕਭੀ ਖੁਸ਼ੀ ਕਭੀ ਗਮ ਵਿੱਚ ਸ਼ਾਹਰੁਖ ਖਾਨ ਅਮਿਤਾਭ ਬੱਚਨ ਦੇ ਵੱਡੇ ਬੇਟੇ ਬਣੇ ਹਨ। ਫਿਲਮ 'ਚ ਉਨ੍ਹਾਂ ਨੇ ਸ਼ਾਹਰੁਖ ਨੂੰ ਗੋਦ ਲਿਆ ਸੀ। ਅਮਿਤਾਭ ਬੱਚਨ ਦਾ ਨਾਂ ਯਸ਼ਵਰਧਨ ਰਾਏਚੰਦ ਸੀ। ਫਿਲਮ 'ਚ ਜਯਾ ਬੱਚਨ ਸ਼ਾਹਰੁਖ ਦੀ ਮਾਂ ਬਣੀ ਸੀ। ਹੁਣ ਜਦੋਂ ਸ਼ਾਹਰੁਖ ਅਤੇ ਅਮਿਤਾਭ ਇਵੈਂਟ 'ਚ ਸਾਰੇ ਸਹਿ-ਕਲਾਕਾਰਾਂ ਨਾਲ ਨਜ਼ਰ ਆਏ ਅਤੇ ਜੱਫੀ ਪਾਈ ਤਾਂ ਲੋਕਾਂ ਨੂੰ ਫਿਲਮ ਯਾਦ ਆ ਗਈ।

Reunion of Raichand family after 21 years. pic.twitter.com/YDxCCqEchi
— MAHA SRK FAN (@MahaanSRK) December 15, 2022