
Deepika Padukone Birthday: ਦੀਪਿਕਾ ਪਾਦੁਕੋਣ ਜੋ ਕਿ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ ਉੱਤੇ ਸ਼ਾਹਰੁਖ ਖ਼ਾਨ ਨੇ ਦੀਪਿਕਾ ਪਾਦੂਕੋਣ ਦੇ ਕਿਰਦਾਰ ਨੂੰ ਪੇਸ਼ ਕਰਨ ਵਾਲਾ ਪਠਾਨ ਫ਼ਿਲਮ ਦਾ ਨਵਾਂ ਪੋਸਟਰ ਸਾਂਝਾ ਕੀਤਾ ਹੈ। ਸ਼ਾਹਰੁਖ ਨੇ ਇਸ ਪੋਸਟਰ ਨਾਲ ਦੀਪਿਕਾ ਨੂੰ ਜਨਮਦਿਨ ਦੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਸ਼ਾਹਰੁਖ ਨੇ ਦੀਪਿਕਾ ਨੂੰ ਪਿਆਰੀ ਜਿਹੀ ਕੈਪਸ਼ਨ ਪਾ ਕੇ ਵਿਸ਼ ਕੀਤਾ ਹੈ।

ਹੋਰ ਪੜ੍ਹੋ : ਫੁਲਕਾਰੀ ਦੁਪੱਟੇ ਦੇ ਨਾਲ ਆਪਣੀ ਦਿਲਕਸ਼ ਅਦਾਵਾਂ ਬਿਖੇਰਦੀ ਨਜ਼ਰ ਆਈ ਅਦਾਕਾਰਾ ਸਵੀਤਾਜ ਬਰਾੜ, ਦੇਖੋ ਮਨਮੋਹਕ ਤਸਵੀਰਾਂ
ਦੀਪਿਕਾ ਪਾਦੁਕੋਣ 5 ਜਨਵਰੀ ਨੂੰ 37 ਸਾਲ ਦੀ ਹੋ ਗਈ ਹੈ। ਉਹ ਜਲਦ ਹੀ ਸ਼ਾਹਰੁਖ ਅਤੇ ਜਾਨ ਅਬ੍ਰਾਹਮ ਨਾਲ ਐਕਸ਼ਨ ਫ਼ਿਲਮ 'ਚ ਨਜ਼ਰ ਆਵੇਗੀ। ਫ਼ਿਲਮ ਦਾ ਟ੍ਰੇਲਰ 10 ਜਨਵਰੀ ਨੂੰ ਰਿਲੀਜ਼ ਹੋਵੇਗਾ ਅਤੇ ਫ਼ਿਲਮ 25 ਜਨਵਰੀ ਨੂੰ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਇਸ ਦਾ ਨਿਰਦੇਸ਼ਨ ਸਿਧਾਰਥ ਆਨੰਦ ਕਰ ਰਹੇ ਹਨ।

ਵੀਰਵਾਰ ਨੂੰ ਸ਼ਾਹਰੁਖ ਵਲੋਂ ਸ਼ੇਅਰ ਕੀਤੇ ਗਏ ਪੋਸਟਰ 'ਚ ਦੀਪਿਕਾ ਦਾ ਨਵਾਂ ਐਕਸ਼ਨ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ। ਅਦਾਕਾਰਾ ਨੇ ਹੱਥ 'ਚ ਪਿਸਤੌਲ ਫੜੀ ਹੋਈ ਹੈ। ਉਸ ਦਾ ਚਿਹਰਾ ਖੂਨ ਅਤੇ ਜ਼ਖਮਾਂ ਨਾਲ ਭਰਿਆ ਹੋਇਆ ਨਜ਼ਰ ਆ ਰਿਹਾ ਹੈ । ਆਪਣੇ ਕੈਪਸ਼ਨ ਵਿੱਚ ਸ਼ਾਹਰੁਖ ਖ਼ਾਨ ਨੇ ਲਿਖਿਆ, ‘ਮੇਰੀ ਪਿਆਰੀ ਦੀਪਿਕਾ ਪਾਦੁਕੋਣ how you have evolved to own the screen in every avatar possible! ਹਮੇਸ਼ਾ ਮਾਣ ਅਤੇ ਹਮੇਸ਼ਾ ਤੁਸੀਂ ਨਵੀਆਂ ਉਚਾਈਆਂ ਨੂੰ ਛੂਹਦੇ ਰਹੋ... ਜਨਮਦਿਨ ਮੁਬਾਰਕ... ਬਹੁਤ ਸਾਰਾ ਪਿਆਰ... ਪਠਾਨ ਰਿਲੀਜ਼। 25 ਜਨਵਰੀ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਸਿਨੇਮਾਘਰਾਂ ਵਿੱਚ’।

ਬੁੱਧਵਾਰ ਨੂੰ ਇਸ ਗੱਲ ਦੀ ਪੁਸ਼ਟੀ ਹੋਈ ਕਿ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੁਕੋਣ ਸਟਾਰਰ ਪਠਾਨ ਦਾ ਟ੍ਰੇਲਰ 10 ਜਨਵਰੀ ਨੂੰ ਰਿਲੀਜ਼ ਹੋਵੇਗਾ। ਫ਼ਿਲਮ ਆਲੋਚਕ ਅਤੇ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕੀਤਾ ਹੈ ਕਿ ਪਠਾਨ ਦਾ ਟਾਈਟਲ ਨਹੀਂ ਬਦਲਿਆ ਜਾਵੇਗਾ ਅਤੇ ਦੇਰੀ ਤੋਂ ਬਾਅਦ ਐਕਸ਼ਨ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਜਾਵੇਗਾ।
View this post on Instagram