'ਪਠਾਨ’ ਵਿਵਾਦ ‘ਤੇ ਸ਼ਾਹਰੁਖ ਖ਼ਾਨ ਦਾ ਵੱਡਾ ਬਿਆਨ, ਕਿਹਾ- ‘ਕੁਝ ਲੋਕ ਸੋਸ਼ਲ ਮੀਡੀਆ ‘ਤੇ ਫੈਲਾ ਰਹੇ ਨੇ ਨਫ਼ਰਤ’

written by Lajwinder kaur | December 16, 2022 09:48am

Shah Rukh Khan news: ਸ਼ਾਹਰੁਖ ਖਾਨ ਦੀ ਫ਼ਿਲਮ 'ਪਠਾਨ' ਨੂੰ ਰਿਲੀਜ਼ ਤੋਂ ਪਹਿਲਾਂ ਹੀ ਬਾਈਕਾਟ ਦਾ ਸਾਹਮਣਾ ਕਰਨਾ ਪਿਆ ਹੈ। ਹਾਲ ਹੀ 'ਚ ਇਸ ਫ਼ਿਲਮ ਦਾ ਪਹਿਲਾ ਗੀਤ ਬੇਸ਼ਰਮ ਰੰਗ ਰਿਲੀਜ਼ ਹੋਇਆ ਹੈ। ਜਿਸ 'ਚ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਬਿਕਨੀ ਪਾਈ ਹੋਈ ਹੈ। ਬਿਕਨੀ ਦੇ ਰੰਗ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਜਿਸ ਕਾਰਨ ਪਠਾਨ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇੱਥੋਂ ਤੱਕ ਕਿ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਵੀ ਉਠਾਈ ਗਈ ਹੈ। ਇਸ ਦੇ ਨਾਲ ਹੀ ਆਪਣੀ ਫ਼ਿਲਮ ਦੇ ਬਾਈਕਾਟ ਨੂੰ ਲੈ ਕੇ ਸ਼ਾਹਰੁਖ ਖਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।

ਹੋਰ ਪੜ੍ਹੋ : ‘ਨਾਨੂ’ ਮਹੇਸ਼ ਭੱਟ ਆਪਣੀ ਦੋਹਤੀ ਨੂੰ ਦੇਣ ਜਾ ਰਹੇ ਹਨ ਇਹ ਖਾਸ ਤੋਹਫ਼ਾ! ਕਿਹਾ- ‘ਮੇਰੇ ਮਗਰੋਂ ਵੀ ਮੇਰੀ ਆਵਾਜ਼ ਰਹੇਗੀ ਰਾਹਾ ਦੇ ਕੋਲ’

Image Source: Twitter

ਹੁਣ ਸ਼ਾਹਰੁਖ ਖ਼ਾਨ ਨੇ ਕੋਲਕਾਤਾ ਫ਼ਿਲਮ ਫੈਸਟੀਵਲ ਦੌਰਾਨ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਫੈਲਾ ਰਹੇ ਹਨ। ਸਿਨੇਮਾ ਸਮਾਜ ਨੂੰ ਬਦਲਣ ਦਾ ਸਾਧਨ ਹੈ।

Image Source: Twitter

ਦਰਅਸਲ ਮਾਮਲਾ ਇਹ ਹੈ ਕਿ ਪਠਾਨ ਦਾ ਪਹਿਲਾ ਗੀਤ 'ਬੇਸ਼ਰਮ ਰੰਗ' 12 ਦਸੰਬਰ ਨੂੰ ਰਿਲੀਜ਼ ਹੋਇਆ ਸੀ, ਜਿਸ 'ਚ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖ਼ਾਨ ਦੀ ਕਮਿਸਟਰੀ ਦੇਖਣ ਨੂੰ ਮਿਲੀ ਸੀ। ਵੀਡੀਓ ਗੀਤ 'ਚ ਦੀਪਿਕਾ ਦਾ ਗਲੈਮਰਸ ਅਤੇ ਬੋਲਡ ਲੁੱਕ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਦੀਪਿਕਾ ਗੀਤ 'ਚ ਭਗਵੇਂ ਰੰਗ ਦੀ ਬਿਕਨੀ ਪਹਿਨੀ ਨਜ਼ਰ ਆਈ ਸੀ, ਜਿਸ ਤੋਂ ਬਾਅਦ ਵਿਵਾਦ ਸ਼ੁਰੂ ਹੋ ਗਿਆ ਸੀ

Image Source: Twitter

ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ 'ਬੇਸ਼ਰਮ ਰੰਗ' ਗੀਤ 'ਚ ਦੀਪਿਕਾ ਪਾਦੂਕੋਣ ਦੇ ਕੱਪੜਿਆਂ 'ਤੇ ਇਤਰਾਜ਼ ਜਤਾਇਆ ਹੈ। ਉਸ ਨੇ ਦੀਪਿਕਾ ਪਾਦੂਕੋਣ ਨੂੰ ਟੁਕੜੇ-ਟੁਕੜੇ ਗੈਂਗ ਦਾ ਸਮਰਥਕ ਵੀ ਦੱਸਿਆ ਸੀ। ਨਰੋਤਮ ਮਿਸ਼ਰਾ ਨੇ ਟਵੀਟ ਕੀਤਾ, 'ਫ਼ਿਲਮ ਪਠਾਨ ਦੇ ਗੀਤ 'ਚ ਟੁਕੜੇ-ਟੁਕੜੇ ਗੈਂਗ ਦੀ ਸਮਰਥਕ ਅਭਿਨੇਤਰੀ ਦੀਪਿਕਾ ਪਾਦੂਕੋਣ ਦਾ ਪਹਿਰਾਵਾ ਬਹੁਤ ਇਤਰਾਜ਼ਯੋਗ ਹੈ ਅਤੇ ਗੀਤ ਨੂੰ ਭ੍ਰਿਸ਼ਟ ਮਾਨਸਿਕਤਾ ਨਾਲ ਫਿਲਮਾਇਆ ਗਿਆ ਹੈ। ਗੀਤਾਂ ਦੇ ਸੀਨ ਅਤੇ ਪਹਿਰਾਵੇ ਨੂੰ ਤੈਅ ਕੀਤਾ ਜਾਣਾ ਚਾਹੀਦਾ ਹੈ, ਨਹੀਂ ਤਾਂ ਮੱਧ ਪ੍ਰਦੇਸ਼ ਵਿੱਚ ਫਿਲਮ ਦੀ ਇਜਾਜ਼ਤ ਦਿੱਤੀ ਜਾਵੇ ਜਾਂ ਨਾ, ਇਹ ਵਿਚਾਰ ਦਾ ਵਿਸ਼ਾ ਹੋਵੇਗਾ’।

 

You may also like