ਸ਼ਾਹਰੁਖ ਖ਼ਾਨ ਨੇ ਆਪਣਾ ਬੰਗਲਾ ਪਲਾਸਟਿਕ ਨਾਲ ਕਰਵਾਇਆ ਕਵਰ, ਕੀ ਹੈ ਵਜ੍ਹਾ …!

written by Rupinder Kaler | July 21, 2020

ਮੁੰਬਈ ‘ਚ ਵੀ ਕੋਰੋਨਾ ਮਰੀਜ਼ਾਂ ਦੀ ਰਫਤਾਰ ਵੱਧਦੀ ਜਾ ਰਹੀ ਹੈ । ਹੁਣ ਤੱਕ ਕਈ ਸੈਲੀਬ੍ਰੇਟੀ ਵੀ ਇਸ ਦੀ ਲਪੇਟ ‘ਚ ਆ ਚੁੱਕੇ ਜਿਸ ‘ਚ ਬਿੱਗ ਬੀ, ਰੇਖਾ ਦੇ ਘਰ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ । ਇਨ੍ਹਾਂ ਸਿਤਾਰਿਆਂ ਨੂੰ ਵੇਖਦੇ ਹੋਏ ਹੁਣ ਕਈ ਸੈਲੀਬ੍ਰੇਟੀਜ਼ ਪੂਰੀ ਸਾਵਧਾਨੀ ਵਰਤ ਰਹੇ ਹਨ । ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਆਪਣੇ ਬੰਗਲੇ ਨੂੰ ਪਲਾਸਟਿਕ ਨਾਲ ਕਵਰ ਕਰ ਲਿਆ ਹੈ । ਉਨ੍ਹਾਂ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਾਇਦ ਇਹ ਕਦਮ ਚੁੱਕਿਆ ਹੈ ।

ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਪਣੇ ਤਿੰਨਾਂ ਬੱਚਿਆਂ ਅਤੇ ਪਤਨੀ ਗੌਰੀ ਦੇ ਨਾਲ ਇਸੇ ਬੰਗਲੇ ‘ਚ ਰਹਿੰਦੇ ਹਨ । ਸ਼ਾਹਰੁਖ ਨੇ ਆਪਣਾ ਪੰਜ ਮੰਜ਼ਿਲਾ ਦਫ਼ਤਰ ਵੀ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਬੀਐੱਮਸੀ ਨੂੰ ਦਿੱਤਾ ਹੈ। ਅਜਿਹਾ ਹੀ ਮੰਨਿਆ ਜਾ ਰਿਹਾ ਹੈ ਕਿ ਸ਼ਾਹਰੁਖ ਨੇ ਕਵਰ ਕੋਰੋਨਾ ਦੇ ਡਰ ਤੋਂ ਨਹੀਂ ਬਲਕਿ ਮੀਂਹ ਦੇ ਡਰ ਤੋਂ ਲਗਾਇਆ ਹੈ।

ਸ਼ਾਹਰੁਖ ਖਾਨ ਦਾ ਪੂਰਾ ਘਰ ਸਫੇਦ ਰੰਗ ਦੀ ਪਲਾਸਟਿਕ ਨਾਲ ਕਵਰ ਹੈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼ਾਹਰੁਖ ਖਾਨ ਫੈਮਿਲੀ ਦੇ ਨਾਲ ਘਰ ਵਿੱਚ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ।

https://www.instagram.com/p/CB-AuH5FQ5P/

You may also like