ਸ਼ਾਹਰੁਖ ਖ਼ਾਨ ਨੂੰ ਲੱਗਿਆ ਸਦਮਾ, ਭੈਣ ਨੂਰਜਹਾਂ ਦਾ ਹੋਇਆ ਦਿਹਾਂਤ

written by Rupinder Kaler | January 29, 2020

ਬਾਲੀਵੁੱਡ ਐਕਟਰ ਸ਼ਾਹਰੁਖ ਖ਼ਾਨ ਦਾ ਹਰ ਕੋਈ ਦੀਵਾਨਾ ਹੈ । ਬੱਚਾ ਬੱਚਾ ਕਿੰਗ ਖ਼ਾਨ ਨੂੰ ਪਿਆਰ ਕਰਦਾ ਹੈ । ਹਾਲ ਹੀ ਵਿੱਚ ਸ਼ਾਹਰੁਖ ਖ਼ਾਨ ਦੀ ਕਜਨ ਨੂਰਜਹਾਂ ਦਾ ਦਿਹਾਂਤ ਹੋ ਗਿਆ ਹੈ । ਨੂਰਜਹਾਂ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਹਿੰਦੀ ਸੀ । ਪਾਕਿਸਤਾਨ ਮੀਡੀਆ ਨੂੰ ਨੂਰਜਹਾਂ ਦੇ ਛੋਟੇ ਭਰਾ ਮੰਸੂਰ ਅਹਿਮਦ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ । https://twitter.com/SRKFC1/status/450558862953693185 ਖ਼ਬਰਾਂ ਮੁਤਾਬਿਕ ਨੂਰਜਹਾਂ ਕੈਂਸਰ ਦੀ ਬਿਮਾਰੀ ਨਾਲ ਗ੍ਰਸਤ ਸੀ । ਸ਼ਾਹਰੁਖ ਖ਼ਾਨ ਦੀ ਕਜਨ ਪੇਸ਼ਾਵਰ ਦੇ ਮੁਹੱਲਾ ਸ਼ਾਹਵਲੀ ਕਤਲ ਇਲਾਕੇ ਵਿੱਚ ਰਹਿੰਦੀ ਸੀ । ਨੂਰਜਹਾਂ ਸਿਆਸਤ ਵਿੱਚ ਕਦਮ ਰੱਖਦੀ ਸੀ ਕੁਝ ਸਮਾਂ ਪਹਿਲਾਂ ਹੀ ਉਸ ਨੇ ਆਮ ਚੋਣਾਂ ਲੜੀਆਂ ਸਨ । https://twitter.com/AMITABH_SRK_FAN/status/450302112702808064 ਸ਼ਾਹਰੁਖ ਖ਼ਾਨ ਅਤੇ ਨੂਰ ਜਹਾਂ ਦੇ ਪਰਿਵਾਰ ਵਿਚਾਲੇ ਕਾਫੀ ਗੂੜ੍ਹੇ ਸਬੰਧ ਹਨ । ਬਚਪਨ ਵਿੱਚ ਸ਼ਾਹਰੁਖ ਖ਼ਾਨ ਨੇ ਦੋ ਵਾਰ ਆਪਣੇ ਮਾਤਾ ਪਿਤਾ ਨਾਲ ਪੇਸ਼ਾਵਰ ਵਿੱਚ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਸੀ ।

0 Comments
0

You may also like