ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਦੇ ਵਿਆਹ ਨੂੰ ਪੂਰੇ ਹੋਏ 5 ਸਾਲ, ਪ੍ਰਿਯੰਕਾ ਤੇ ਕਰੀਨਾ ਤੋਂ ਧੋਖਾ ਖਾਣ ਤੋਂ ਬਾਅਦ ਮੀਰਾ ਨਾਲ ਕਰਵਾਇਆ ਸੀ ਵਿਆਹ

written by Rupinder Kaler | July 07, 2020

ਸ਼ਾਹਿਦ ਕਪੂਰ ਤੇ ਉਹਨਾਂ ਦੀ ਪਤਨੀ ਮੀਰਾ ਰਾਜਪੂਤ ਆਪਣੇ ਵਿਆਹ ਦੀ 5ਵੀਂ ਵਰੇ੍ਹਗੰਢ ਮਨਾ ਰਹੇ ਹਨ । ਸ਼ਾਹਿਦ ਦੋ ਬੱਚਿਆਂ ਦੇ ਪਿਤਾ ਹਨ । ਉਹਨਾਂ ਦਾ ਫ਼ਿਲਮੀ ਕਰੀਅਰ ਵੀ ਸ਼ਾਨਦਾਰ ਚੱਲ ਰਿਹਾ ਹੈ । ਸ਼ਾਹਿਦ ਨੇ 7 ਜੁਲਾਈ 2015 ਵਿੱਚ ਮੀਰਾ ਰਾਜਪੂਤ ਨਾਲ ਵਿਆਹ ਕਰਵਾਇਆ ਸੀ । ਦੋਹਾਂ ਦੇ ਵਿਆਹ ਨੂੰ 5 ਸਾਲ ਹੋ ਗਏ ਹਨ । ਵਿਆਹ ਤੋਂ ਪਹਿਲਾ ਸ਼ਾਹਿਦ ਨੇ ਪ੍ਰਿਯੰਕਾ ਤੇ ਕਰੀਨਾ ਨੂੰ ਡੇਟ ਕੀਤਾ ਹੈ । ਇਸ ਤੋਂ ਇਲਾਵਾ ਹੋਰ ਵੀ ਕਈ ਹੀਰੋਇਨਾਂ ਨਾਲ ਉਹਨਾਂ ਦਾ ਨਾਂਅ ਜੁੜ ਚੁੱਕਿਆ ਹੈ ।

https://www.instagram.com/p/CCVUp4GFj_F/

ਇਹਨਾਂ ਹਸੀਨਾਵਾਂ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਉਹਨਾਂ ਦਾ ਪਿਆਰ ਤੋਂ ਯਕੀਨ ਉੱਠ ਗਿਆ ਸੀ । ਸ਼ਾਹਿਦ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਉਹਨਾਂ ਲਈ ਕੁੜੀ ਲੱਭਣ ਦੀ ਜ਼ਿੰਮੇਵਾਰੀ ਸੌਂਪੀ ਸੀ । 7 ਜੁਲਾਈ ਨੂੰ ਸ਼ਾਹਿਦ ਨੇ ਮੀਰਾ ਨਾਲ ਬਹੁਤ ਹੀ ਨਿੱਜੀ ਪ੍ਰੌਗਰਾਮ ਦੌਰਾਨ ਵਿਆਹ ਕਰ ਲਿਆ ਸੀ ।

https://www.instagram.com/p/CBr8WJwF74_/

ਦੋਹਾਂ ਦਾ ਵਿਆਹ ਸਿੱਖ ਤੇ ਹਿੰਦੂ ਰੀਤੀ ਰਿਵਾਜ਼ਾਂ ਮੁਤਾਬਿਕ ਹੋਇਆ ਸੀ । ਆਪਣੀ ਸਾਲਗਿਰ੍ਹਾ ਤੇ ਮੀਰਾ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ । ਜਿਸ ਨੂੰ ਉਹਨਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/B7n0dfUFlL9/

0 Comments
0

You may also like