‘ਕਬੀਰ ਸਿੰਘ’ ਤੋਂ ਬਾਅਦ ਸ਼ਾਹਿਦ ਕਪੂਰ ਇਸ ਫ਼ਿਲਮ ਲਈ ਵਹਾ ਰਹੇ ਨੇ ਪਸੀਨਾ

Written by  Rupinder Kaler   |  November 26th 2019 04:21 PM  |  Updated: November 26th 2019 04:21 PM

‘ਕਬੀਰ ਸਿੰਘ’ ਤੋਂ ਬਾਅਦ ਸ਼ਾਹਿਦ ਕਪੂਰ ਇਸ ਫ਼ਿਲਮ ਲਈ ਵਹਾ ਰਹੇ ਨੇ ਪਸੀਨਾ

‘ਕਬੀਰ ਸਿੰਘ’ ਦੀ ਸਫਲਤਾ ਤੋਂ ਬਾਅਦ ਸ਼ਾਹਿਦ ਕਪੂਰ ਤੇਲਗੂ ਫ਼ਿਲਮ ਜਰਸੀ ਦੇ ਹਿੰਦੀ ਰੀਮੇਕ ਲਈ ਏਨੀਂ ਦਿਨੀਂ ਖੂਬ ਮਿਹਨਤ ਕਰ ਰਹੇ ਹਨ । ਸ਼ਾਹਿਦ ਇਸ ਫ਼ਿਲਮ ਵਿੱਚ ਆਪਣਾ ਕਿਰਦਾਰ ਨਿਭਾਉਣ ਲਈ ਕ੍ਰਿਕੇਟ ਦੀ ਕੋਚਿੰਗ ਵੀ ਲੈ ਰਹੇ ਹਨ । ਸ਼ਾਹਿਦ ਇਸ ਫ਼ਿਲਮ ਵਿੱਚ ਇੱਕ ਕ੍ਰਿਕੇਟਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ।

https://www.instagram.com/p/B5HYwdmHocb/

ਇਸ ਫ਼ਿਲਮ ਨੂੰ ਲੈ ਕੇ ਸ਼ਾਹਿਦ ਕਪੂਰ ਨੇ ਕਿਹਾ ਹੈ ਕਿ ਕਬੀਰ ਸਿੰਘ ਤੋਂ ਬਾਅਦ ਉਹਨਾਂ ਨੂੰ ਇਹ ਸੋਚਣ ਵਿੱਚ ਬਹੁਤ ਸਮਾਂ ਲੱਗ ਗਿਆ ਕਿ ਉਹਨਾਂ ਦੀ ਅਗਲੀ ਫ਼ਿਲਮ ਕਿਹੜੀ ਹੋਵੇਗੀ ਪਰ ਜਦੋਂ ਉਹਨਾਂ ਨੇ ਜਰਸੀ ਦੇਖੀ ਤਾਂ ਇਹ ਤੈਅ ਹੋ ਗਿਆ ਕਿ ਉਹਨਾਂ ਦੀ ਅਗਲੀ ਫ਼ਿਲਮ ਜਰਸੀ ਹੀ ਹੋਵੇਗੀ ।

https://www.instagram.com/p/B4T3LpDnJiL/

ਸ਼ਾਹਿਦ ਦੀ ਇਸ ਫ਼ਿਲਮ ਦਾ ਨਿਰਦੇਸ਼ਨ ਗੌਤਮ ਤਿਨਾਊਰੀ ਕਰ ਰਹੇ ਹਨ । ਇਸ ਦੇ ਤੇਲਗੂ ਵਰਜਨ ਦਾ ਨਿਰਦੇਸ਼ਨ ਵੀ ਗੌਤਮ ਨੇ ਕੀਤਾ ਸੀ । ਫ਼ਿਲਮ ਦਾ ਨਿਰਮਾਣ ਅਲੂ ਅਰਵਿੰਦ, ਅਮਨ ਗਿੱਲ ਤੇ ਦਿਲਰਾਜ ਕਰ ਰਹੇ ਹਨ । ਫ਼ਿਲਮ ਅਗਲੇ ਸਾਲ 28 ਅਗਸਤ ਨੂੰ ਰਿਲੀਜ਼ ਹੋਵੇਗੀ ।

https://www.instagram.com/p/B5PNkc8nFHZ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network