ਸ਼ਹਿਨਾਜ਼ ਗਿੱਲ ਨੇ ਕੀਤਾ ਵੱਡਾ ਖੁਲਾਸਾ, ‘ਮੈਂ ਇਸ ਸ਼ਖਸ ਨਾਲ ਹਾਂ ਰਿਲੇਸ਼ਨਸ਼ਿਪ ਵਿੱਚ’

Written by  Rupinder Kaler   |  March 27th 2020 11:50 AM  |  Updated: March 27th 2020 11:50 AM

ਸ਼ਹਿਨਾਜ਼ ਗਿੱਲ ਨੇ ਕੀਤਾ ਵੱਡਾ ਖੁਲਾਸਾ, ‘ਮੈਂ ਇਸ ਸ਼ਖਸ ਨਾਲ ਹਾਂ ਰਿਲੇਸ਼ਨਸ਼ਿਪ ਵਿੱਚ’

ਅਦਾਕਾਰ ਸਿਧਾਰਥ ਸ਼ੁਕਲਾ ਤੇ ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ, ਹਰ ਹੋਈ ਇਸ ਜੋੜੀ ਦਾ ਦੀਵਾਨਾ ਹੈ । ਇਹ ਜੋੜੀ ਕਿਸੇ ਨਾ ਕਿਸੇ ਕਾਰਨ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ । ਇਸ ਜੋੜੀ ਨੂੰ ਦੇਖ ਕੇ ਇਹਨਾਂ ਦੇ ਪ੍ਰਸ਼ੰਸਕਾਂ ਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਉੱਠਦਾ ਹੈ, ਕਿ ਇਸ ਜੋੜੀ ਦਾ ਆਪਸ ਵਿੱਚ ਅਫੇਅਰ ਚੱਲ ਰਿਹਾ ਹੈ ? ਕੀ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ ?

https://www.instagram.com/p/B-MB3L-BWcJ/

ਪਰ ਹੁਣ ਇਹਨਾਂ ਸਵਾਲਾਂ ਤੇ ਲੋਕਾਂ ਦੇ ਬੇਕਰਾਰੀ ਨੂੰ ਖਤਮ ਕਰਦੇ ਹੋਏ ਸ਼ਹਿਨਾਜ਼ ਗਿੱਲ ਨੇ ਆਪਣੀ ਚੁੱਪ ਤੋੜ ਦਿੱਤੀ ਹੈ । ਸਪਾਟਬੁਆਏ ਨੂੰ ਦਿੱਤੀ ਇੰਟਰਵਿਊ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਤੇ ਸਿਧਾਰਥ ਸ਼ੁਕਲਾ ਦੇ ਰਿਲੇਸ਼ਨਸ਼ਿਪ ਸਟੇਟਸ ’ਤੇ ਜਵਾਬ ਦਿੱਤਾ ਹੈ । ਸਿਧਾਰਥ ਸ਼ੁਕਲਾ ਦੇ ਨਾਲ ਰਿਲੇਸ਼ਨਸ਼ਿਪ ਦੀ ਖ਼ਬਰਾਂ ਤੇ ਸ਼ਹਿਨਾਜ਼ ਨੇ ਬੇਬਾਕੀ ਨਾਲ ਜਵਾਬ ਦਿੱਤਾ ਹੈ ।

https://www.instagram.com/p/B-KcB70BpX1/

ਇੰਟਰਵਿਊ ਵਿੱਚ ਸ਼ਹਿਨਾਜ਼ ਨੂੰ ਪੁੱਛਿਆ ਗਿਆ ਸੀ ਕਿ ਉਹ ਸਿਥਾਰਥ ਨਾਲ ਰਿਲੇਸ਼ਨਸ਼ਿਪ ਵਿੱਚ ਹਨ ਤਾਂ ਇਸ ਤੇ ਸ਼ਹਿਨਾਜ਼ ਨੇ ਕਿਹਾ ਸੀ ‘ਹਾਂ ਮੈਂ ਸਿਧਾਰਥ ਨਾਲ ਰਿਲੇਸ਼ਨਸ਼ਿਪ ਵਿੱਚ ਹਾਂ ਪਰ ਇੱਕ ਦੋਸਤ ਦੇ ਨਾਤੇ, ਮੈਂ ਉਸ ਨੂੰ ਪਿਆਰ ਕਰਦੀ ਹਾਂ, ਉਹ ਮੈਨੂੰ ਲੈ ਕੇ ਪਾਜਟਿਵ ਹੈ’ । ਸ਼ਹਿਨਾਜ਼ ਨੇ ਅੱਗੇ ਕਿਹਾ ‘ਸਿਧਾਰਥ ਮੇਰਾ ਚੰਗਾ ਦੋਸਤ ਹੈ, ਬਤੌਰ ਫ੍ਰੈਂਡ ਮੈਂ ਉਸ ਨੂੰ ਗਵਾਉਣਾ ਨਹੀਂ ਚਾਹੁੰਦੀ, ਵੈਸੇ ਵੀ ਪਿਆਰ ਦੇ ਰਿਸ਼ਤੇ ਕਿੱਥੇ ਚਲਦੇ ਹਨ ਅੱਜ ਕੱਲ੍ਹ’ ।

https://www.instagram.com/p/B84GFnxhyRV/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network