ਸ਼ਹਿਨਾਜ਼ ਗਿੱਲ ਦੀਆਂ ਇਹਨਾਂ ਹਰਕਤਾਂ ਕਰਕੇ ਪਿਤਾ ਸੰਤੋਖ ਸਿੰਘ ਨੂੰ ਦੋਸਤਾਂ ਅੱਗੇ ਹੋਣਾ ਪਿਆ ਸ਼ਰਮਿੰਦਾ

Written by  Rupinder Kaler   |  November 16th 2020 03:09 PM  |  Updated: November 16th 2020 03:09 PM

ਸ਼ਹਿਨਾਜ਼ ਗਿੱਲ ਦੀਆਂ ਇਹਨਾਂ ਹਰਕਤਾਂ ਕਰਕੇ ਪਿਤਾ ਸੰਤੋਖ ਸਿੰਘ ਨੂੰ ਦੋਸਤਾਂ ਅੱਗੇ ਹੋਣਾ ਪਿਆ ਸ਼ਰਮਿੰਦਾ

ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਇੱਕ ਵਾਰ ਫਿਰ ਸ਼ਹਿਨਾਜ਼ ਦੇ ਖਿਲਾਫ ਖੁੱਲ ਕੇ ਬੋਲੇ ਹਨ । ਉਹਨਾਂ ਦੀ ਇਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ 'ਚ ਉਹ ਕਹਿ ਰਹੇ ਹਨ ਕਿ ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦਾ ਹੈ। ਪਰ ਉਹ ਇਸ ਗੱਲ ਤੋਂ ਪ੍ਰੇਸ਼ਾਨ ਹੈ ਕਿ ਸ਼ਹਿਨਾਜ਼ ਪੰਜਾਬ ਆਉਣ ਤੋਂ ਬਾਅਦ ਵੀ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਣ ਨਹੀਂ ਆਈ ।

shahnaz-gill

ਹੋਰ ਪੜ੍ਹੋ :

shahnaz gill

ਸੰਤੋਖ ਸਿੰਘ ਵੀਡੀਓ 'ਚ ਕਹਿ ਰਹੇ ਹਨ ਕਿ ਉਸ ਨੂੰ ਆਪਣੀ ਧੀ ਦੀਆਂ ਹਰਕਤਾਂ ਕਰਕੇ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ । ਸੰਤੋਖ ਦਾ ਕਹਿਣਾ ਹੈ ਕਿ ਉਸ ਦੇ ਦੋਸਤਾਂ ਨੇ ਸ਼ਹਿਨਾਜ਼ ਨੂੰ ਬਹੁਤ ਵੋਟਾਂ ਦਿੱਤੀਆਂ ਸੀ। ਹੁਣ ਉਹਨਾਂ ਦੇ ਦੋਸਤ ਤੇ ਉਹਨਾਂ ਦੇ ਬੱਚੇ ਸ਼ਹਿਨਾਜ਼ ਨੂੰ ਮਿਲਣਾ ਚਾਹੁੰਦੇ ਸਨ, ਪਰ ਉਹ ਪੰਜਾਬ ਆਉਣ ਦੇ ਬਾਵਜੂਦ ਉਹਨਾਂ ਨੂੰ ਮਿਲਣ ਨਹੀਂ ਆਈ ਜਿਸ ਕਰਕੇ ਉਹ ਨਾਰਾਜ਼ ਹਨ।

santokh-singh

ਇਸ ਨਵੀਂ ਵੀਡੀਓ 'ਚ ਸੰਤੋਖ ਸਿੰਘ ਕਹਿੰਦੇ ਹਨ, ‘ਮੈਂ ਆਪਣੇ ਦੋਸਤਾਂ ਸਾਹਮਣੇ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ। ਪਰ ਉਹ ਮੇਰੀ ਧੀ ਹੈ ਅਤੇ ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ। ਮੈਨੂੰ ਪਤਾ ਹੈ ਕਿ ਮੈਂ ਉਸ ਨਾਲ ਕੁਝ ਸਮੇਂ ਲਈ ਨਰਾਜ਼ ਹੋ ਸਕਦਾ ਹਾਂ , ਪਰ ਮੈਂ ਜ਼ਿਆਦਾ ਦੇਰ ਗੁੱਸੇ ਨਹੀਂ ਹੋ ਸਕਦਾ।' ਸੰਤੋਖ ਸਿੰਘ ਨੇ ਵੀਡੀਓ 'ਚ ਇਹ ਵੀ ਦੱਸਿਆ ਹੈ ਕਿ ਉਸ ਕੋਲ ਸ਼ਹਿਨਾਜ਼ ਦੇ ਮੈਨੇਜਰ ਦਾ ਨੰਬਰ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਜ਼ਬਰਦਸਤੀ ਵਧਾਇਆ ਗਿਆ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network