ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਦਾ ਦਮਦਾਰ ਲੁੱਕ

Written by  Pushp Raj   |  February 10th 2022 03:22 PM  |  Updated: February 10th 2022 02:19 PM

ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀ ਨਵੀਂ ਵੀਡੀਓ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਸ਼ਹਿਨਾਜ਼ ਦਾ ਦਮਦਾਰ ਲੁੱਕ

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਨਾਲ ਰੁਬਰੂ ਹੁੰਦੀ ਰਹਿੰਦੀ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵਿੱਚ ਸ਼ਹਿਨਾਜ਼ ਦਾ ਬਹੁਤ ਹੀ ਦਮਦਾਰ ਤੇ ਬੋਲਡ ਲੁੱਕ ਨਜ਼ਰ ਆ ਰਿਹਾ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

image From instagarm

ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ ਹੈ, " ਆਈ ਬੀਲੀਵ ਇੰਨ ਸ਼ਹਿਨਾਜ਼ ਗਿੱਲ , ਬੀਲੀਵ ਇੰਨ ਯੋਰਸੈਲਫ"

 

View this post on Instagram

 

A post shared by Shehnaaz Gill (@shehnaazgill)

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਇੱਕ ਬਹੁਤ ਹੀ ਖੂਬਸੂਰਤ ਬਲੈਕ ਆਊਟਫਿਟ ਵਿੱਚ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਬਲੈਕ ਲੈਦਰ ਪੈਂਟ ਦੇ ਨਾਲ ਬਲੈਕ ਕ੍ਰੌਪ ਟੌਪ ਪਾਇਆ ਹੋਇਆ ਹੈ। ਇਸ ਦੇ ਨਾਲ ਹੀ ਉਸ ਨੇ ਬਲੈਕ ਕਲਰ ਦੀ ਨੈਟ ਜੈਕੇਟ ਪਾਈ ਹੋਈ ਹੈ। ਲਾਈਟ ਮੇਅਕਪ ਤੇ ਹਾਈ ਪੌਨੀਟੇਲ ਬਣਾ ਕੇ ਉਸ ਨੇ ਆਪਣਾ ਲੁੱਕ ਕੰਪਲੀਟ ਕੀਤਾ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਵੱਖ-ਵੱਖ ਸਟਾਈਲ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

imimage From instagarmage

ਫੈਨਜ਼ ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਉਹ ਉਸ ਦੀ ਵੀਡੀਓ ਉੱਤੇ ਕਈ ਤਰ੍ਹਾਂ ਦੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਸ਼ਹਿਨਾਜ਼ ਦੀ ਗਿਣਤੀ ਉਨ੍ਹਾਂ ਅਦਾਕਾਰਾਂ 'ਚ ਹੁੰਦੀ ਹੈ ਜਿਨ੍ਹਾਂ ਦੀ ਵੀਡੀਓ ਤੇ ਤਸਵੀਰਾਂ ਪੋਸਟ ਹੁੰਦੇ ਹੀ ਵਾਇਰਲ ਹੋ ਜਾਂਦੀਆਂ ਹਨ।

image From instagarm

 ਹੋਰ ਪੜ੍ਹੋ : ਫ਼ਿਲਮ 'ਗੰਗੂਬਾਈ ਕਾਠੀਆਵਾੜੀ' ਦਾ ਪਹਿਲਾ ਗੀਤ 'ਢੋਲੀਡਾ' ਹੋਇਆ ਰਿਲੀਜ਼ ,ਗਰਬਾ ਕਰਦੇ ਹੋਏ ਨਜ਼ਰ ਆਈ ਆਲਿਆ ਭੱਟ

ਸ਼ਹਿਨਾਜ਼ ਗਿੱਲ ਦੇ ਕੰਮ ਬਾਰੇ ਗੱਲ ਕਰੀਏ ਤਾਂ ਉਹ ਪਹਿਲਾਂ ਹੀ ਪੰਜਾਬੀ ਇੰਡਸਟਰੀ ਵਿੱਚ ਬਤੌਰ ਗਾਇਕਾ, ਅਦਾਕਾਰਾ ਤੇ ਮਾਡਲ ਕੰਮ ਕਰ ਚੁੱਕੀ ਹੈ। ਬਿੱਗ ਬੌਸ 13 ਤੋਂ ਬਾਅਦ ਸ਼ਹਿਨਾਜ਼ ਬਾਲੀਵੁੱਡ ਦੇ ਕਈ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਬੀਤੇ ਸਾਲ ਸ਼ਹਿਨਾਜ਼ ਨੇ ਫ਼ਿਲਮ ਹੌਸਲਾ ਰੱਖ ਵਿੱਚ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਸ਼ਹਿਨਾਜ਼ ਆਪਣੇ ਨਵੇਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੀ ਹੈ। ਕੁਝ ਸਮੇਂ ਪਹਿਲੇ ਸ਼ਹਿਨਾਜ਼ ਦੇ ਬਿੱਗ ਬੌਸ 13 ਦੇ ਡਾਈਲਾਗ ਬੋਰਿੰਗ ਡੇਅ ਤੇ ਤੁਹਾਡਾ ਕੁੱਤਾ,ਕੁੱਤਾ ਆਦਿ 'ਤੇ ਵੀਡੀਓ ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network