ਲੋਕਾਂ ਦੀਆਂ ਗੱਲਾਂ ਸੁਣ-ਸੁਣ ਕੇ ਤੰਗ ਆ ਗਈ ਸੀ ਸ਼ਹਿਨਾਜ਼ ਗਿੱਲ, ਚੁੱਕਣਾ ਪਿਆ ਇਹ ਕਦਮ

written by Rupinder Kaler | September 17, 2020

ਸ਼ਹਿਨਾਜ਼ ਗਿੱਲ ਕਿਸੇ ਨਾ ਕਿਸੇ ਗੱਲ ਕਰਕੇ ਚਰਚਾ ਵਿੱਚ ਰਹਿੰਦੀ ਹੈ । ਏਨੀਂ ਦਿਨੀਂ ਸ਼ਹਿਨਾਜ਼ ਆਪਣੀਆਂ ਗਲੈਮਰਸ ਤਸਵੀਰਾਂ ਕਰਕੇ ਚਰਚਾ ਵਿੱਚ ਹੈ । ਲੋਕ ਇਹਨਾਂ ਤਸਵੀਰਾਂ ਨੂੰ ਦੇਖ ਕੇ ਹੈਰਾਨ ਕਿਉਂਕਿ ਇਹਨਾਂ ਵਿੱਚ ਉਸ ਦਾ ਲੁੱਕ ਬਿਲਕੁਲ ਬਦਲ ਗਿਆ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਵਿੱਚ ਇਹ ਬਦਲਾਅ ਕਿਸ ਤਰ੍ਹਾਂ ਆਇਆ । ਸ਼ਹਿਨਾਜ਼ ਨੇ ਦੱਸਿਆ ਹੈ ਕਿ ਉਹਨਾਂ ਨੇ 6 ਮਹੀਨਿਆਂ ਵਿੱਚ 12 ਕਿਲੋ ਵਜ਼ਨ ਘਟਾਇਆ ਹੈ । shehnaaz-gill ਪੰਜਾਬ ਦੀ ਇਹ ਕੈਟਰੀਨਾ ਕੈਫ ਹੁਣ ਫਿਟਨੈੱਸ ਦੇ ਮਾਮਲੇ ਵਿੱਚ ਕੈਟਰੀਨਾ ਨੂੰ ਮਾਤ ਦਿੰਦੀ ਹੈ । ਲਾਕਡਾਊਨ ਦੌਰਾਨ ਸ਼ਹਿਨਾਜ਼ ਨੇ 12 ਕਿਲੋ ਵਜ਼ਨ ਘਟਾਇਆ ਹੈ । ਇਸ ਬਾਰੇ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਹੈ । ਸ਼ਹਿਨਾਜ਼ ਦਾ ਕਹਿਣਾ ਹੈ ਕਿ ਉਸ ਦੇ ਵਜ਼ਨ ਨੂੰ ਲੈ ਕੇ ਬਿੱਗ ਬਾਸ ਵਿੱਚ ਬਹੁਤ ਗੱਲਾਂ ਹੁੰਦੀਆਂ ਸਨ । ਇਸ ਲਈ ਉਸ ਨੇ ਵਜਨ ਘੱਟ ਕਰਕੇ ਸਭ ਨੂੰ ਇਸ ਦਾ ਜਵਾਬ ਦਿੱਤਾ ਹੈ । ਸਹਿਨਾਜ਼ ਨੇ ਕਿਹਾ ਕਿ ਲਾਕਡਾਊਨ ਕਰਕੇ ਹਰ ਠੱਪ ਪਿਆ ਹੈ । ਇਸੇ ਲਈ ਮੈਂ ਸੋਚਿਆ ਕਿ ਵਜ਼ਨ ਘੱਟ ਕਰ ਲਿਆ ਜਾਵੇ । ਵਜ਼ਨ ਘੱਟ ਕਰਨਾ ਔਖਾ ਨਹੀਂ, ਜੇਕਰ ਤੁਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ । ਸ਼ਹਿਨਾਜ਼ ਨੇ ਦੱਸਿਆ ਕਿ ਉਸ ਨੇ ਆਈਸਕਰੀਮ, ਚਾਕਲੇਟ ਅਤੇ ਨਾਨਵੈੱਜ ਖਾਣਾ ਬੰਦ ਕੀਤਾ । ਇਸ ਤੋਂ ਇਲਾਵਾ ਉਸ ਨੇ ਡਾਈਟ ਚਾਰਟ ਵੀ ਫਾਲੋ ਕੀਤਾ । ਜਿਸ ਕਰਕੇ ਉਸ ਦਾ ਵਜ਼ਨ ਘੱਟ ਗਿਆ ਹੈ ।

0 Comments
0

You may also like