ਸ਼ਹਿਨਾਜ਼ ਗਿੱਲ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ, ਤਸਵੀਰਾਂ 'ਤੇ ਲਿਖੇ ਖ਼ਾਸ ਕੈਪਸ਼ਨ

written by Pushp Raj | February 05, 2022

ਮਸ਼ਹੂਰ ਪੰਜਾਬੀ ਅਦਾਕਾਰਾ ਤੇ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਆਪਣੀ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸ਼ਹਿਨਾਜ਼ ਨੇ ਹਾਲ ਹੀ 'ਚ ਆਪਣੀਆਂ ਕੁਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਇਨ੍ਹਾਂ ਤਸਵੀਰਾਂ 'ਤੇ ਕੁਝ ਖ਼ਾਸ ਕੈਪਸ਼ਨ ਵੀ ਲਿਖੇ ਗਏ ਹਨ।

Image Source: Instagram

ਸ਼ਹਿਨਾਜ਼ ਗਿੱਲ ਨੇ ਸ਼ਨੀਵਾਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ਉੱਤੇ ਆਪਣੀਆਂ ਚਾਰ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਹਰ ਤਸਵੀਰ 'ਤੇ ਸ਼ਾਨਦਾਰ ਕੈਪਸ਼ਨ ਦਿੱਤਾ ਹੈ।

ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਪਹਿਲੀ ਤਸਵੀਰ 'ਚ ਕੈਪਸ਼ਨ ਦਿੱਤਾ ਹੈ ਸ਼ੁੱਧਤਾ, ਦੂਜੀ 'ਚ ਪਿਆਰ, ਤੀਜੀ 'ਚ ਸ਼ਕਤੀ ਅਤੇ ਚੌਥੀ ਤਸਵੀਰ 'ਚ ਖੁਸ਼ੀ। ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਦੇ ਵੱਖ-ਵੱਖ ਅੰਦਾਜ਼ ਦੇਖਣ ਨੂੰ ਮਿਲ ਰਹੇ ਹਨ।

Image Source: Instagram

ਹੋਰ ਪੜ੍ਹੋ : 'ਗੰਗੂਬਾਈ ਕਾਠੀਆਵਾੜੀ' ਦੇ ਟ੍ਰੇਲਰ ਦੇ ਹਿੱਟ ਹੋਣ ਤੋਂ ਬਾਅਦ ਆਲੀਆ ਭੱਟ ਨੇ ਫੈਨਜ਼ ਦਾ ਕੀਤਾ ਧੰਨਵਾਦ

ਸ਼ਹਿਨਾਜ਼ ਦਾ ਇਹ ਸਿੰਪਲ ਤੇ ਗਲੈਮਰਸ ਅੰਦਾਜ਼ ਉਸ ਦੇ ਫੈਨਜ਼ ਨੂੰ ਬਹੁਤ ਪਸੰਦ ਆ ਰਿਹਾ ਹੈ। ਸ਼ਹਿਨਾਜ਼ ਦੀ ਇਨ੍ਹਾਂ ਤਸਵੀਰਾਂ ਉੱਤੇ ਫੈਨਜ ਹਾਰਟ ਈਮੋਜੀ ਸਣੇ ਕਮੈਂਟ ਕਰਕੇ ਉਸ ਦੀ ਸ਼ਲਾਘਾ ਕਰ ਰਹੇ ਹਨ।

Image Source: Instagram

ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਨੇ ਹਲਕੇ ਭੂਰੇ ਰੰਗ ਦਾ ਫਲੇਅਰ ਗਾਊਨ ਪਾਇਆ ਹੋਇਆ ਹੈ। ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਉਹ ਇਕ ਗੀਤ ਦੀ ਸ਼ੂਟਿੰਗ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ਹਿਨਾਜ਼ ਨੂੰ ਬਿੱਗ ਬੌਸ 15 ਦੇ ਫਿਨਾਲੇ ਵਿੱਚ ਸਲਮਾਨ ਖ਼ਾਨ ਨਾਲ ਮਸਤੀ ਕਰਦੇ ਦੇਖਿਆ ਗਿਆ ਸੀ।

 

View this post on Instagram

 

A post shared by Shehnaaz Gill (@shehnaazgill)

You may also like