ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦੀ ਨਜ਼ਦੀਕੀ ’ਤੇ ਸ਼ਹਿਨਾਜ਼ ਦੇ ਪਿਤਾ ਨੇ ਦਿੱਤਾ ਵੱਡਾ ਬਿਆਨ, ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

written by Rupinder Kaler | January 03, 2020

ਟੀਵੀ ਦੇ ਇੱਕ ਰਿਆਲਟੀ ਸ਼ੋਅ ਦੀ ਪ੍ਰਤੀਭਾਗੀ ਤੇ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਕਾਫੀ ਸੁਰਖੀਆਂ ਵਟੋਰ ਰਹੀ ਹੈ । ਕਿਉਂਕਿ ਸ਼ਹਿਨਾਜ਼ ਗਿੱਲ ਤੇ ਸ਼ੋਅ ਦੇ ਇੱਕ ਹੋਰ ਪ੍ਰਤੀਭਾਗੀ ਸਿਧਾਰਥ ਸ਼ੁਕਲਾ ਦੀਆਂ ਨਜ਼ਦੀਕੀਆਂ ਵੱਧਦੀਆਂ ਜਾ ਰਹੀਆਂ ਹਨ । ਹਰ ਕੋਈ ਦੋਹਾਂ ਦੀ ਜੋੜੀ ਨੂੰ ਪਸੰਦ ਕਰਦਾ ਹੈ । ਇਸ ਸਭ ਦੇ ਚਲਦੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੇ ਵੀ ਸ਼ਹਿਨਾਜ਼ ਗਿੱਲ ਤੇ ਸਿਧਾਰਥ ਦੀ ਨਜ਼ਦੀਕੀ ਤੇ ਵੱਡਾ ਬਿਆਨ ਦਿੱਤਾ ਹੈ ।

https://www.instagram.com/p/B6Gm1zLH9wh/

ਉਨ੍ਹਾਂ ਇਕ ਵੀਡੀਓ 'ਚ ਕਿਹਾ ਕਿ ਉਹ ਉਨ੍ਹਾਂ ਦੋਵਾਂ ਦੀ ਦੋਸਤੀ ਦੇ ਫੈਨ ਹਨ। ਉਹ ਨਹੀਂ ਚਾਹੁੰਦੇ ਕਿ ਇਨ੍ਹਾਂ ਨੂੰ ਕੋਈ ਬੁਰੀ ਨਜ਼ਰ ਲੱਗੇ। ਇਸ ਵੀਡੀਓ ਵਿੱਚ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਵਾਕਈ ਚੰਗੀ ਗੱਲ ਹੋਵੇਗੀ ਜੇ ਸਿਧਾਰਥ ਤੇ ਸ਼ਹਿਨਾਜ਼ ਪਿਆਰ 'ਚ ਪੈਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਉਨ੍ਹਾਂ ਦੀ ਬੇਟੀ ਦਾ ਫ਼ੈਸਲਾ ਹੈ।

https://twitter.com/PankajSunda1/status/1213050640789721088

ਉਨ੍ਹਾਂ ਦਾ ਲਵ ਐਂਗਲ ਵੀ ਸ਼ੁਰੂ ਹੁੰਦਾ ਹੈ ਤਾਂ ਕੋਈ ਪਰੇਸ਼ਾਨੀ ਨਹੀਂ। ਦੋਵੇਂ ਜੇ ਬਾਹਰ ਆ ਕੇ ਵਿਆਹ ਦਾ ਵੀ ਸੋਚਦੇ ਹਨ ਤਾਂ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਸਿਧਾਰਥ ਮੈਨੂੰ ਬਹੁਤ ਪਸੰਦ ਹੈ। ਸੁਲਝਿਆ ਹੋਇਆ ਆਦਮੀ, ਚੰਗਾ ਇਨਸਾਨ ਹੈ। ਹਰ ਗੱਲ 'ਚ ਸਟੈਂਡ ਲੈਂਦਾ ਹੈ।

https://twitter.com/PankajSunda1/status/1212609244098260993

You may also like