ਸ਼ਾਹਰੁਖ ਖ਼ਾਨ ਨੇ ਕਿਉਂ ਕਰਵਾਇਆ ਆਪਣੇ ਬੰਗਲੇ ਨੂੰ ਪਲਾਸਟਿਕ ਨਾਲ ਕਵਰ, ਤਸਵੀਰਾਂ ਹੋ ਰਹੀਆਂ ਵਾਇਰਲ

written by Shaminder | July 21, 2020

ਕੋੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਕਾਰਨ ਦੁਨੀਆ ਭਰ ‘ਚ ਲੱਖਾਂ ਦੀ ਗਿਣਤੀ ‘ਚ ਲੋਕ ਆਪਣੀ ਜ਼ਿੰਦਗੀ ਗੁਆ ਚੁੱਕੇ ਹਨ । ਜਦੋਂਕਿ ਕਈ ਲੋਕ ਇਸ ਦੀ ਲਪੇਟ ‘ਚ ਆ ਚੁੱਕੇ ਹਨ । ਦਿੱਲੀ ‘ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ । ਉੱਥੇ ਮੁੰਬਈ ‘ਚ ਵੀ ਕੋੋਰੋਨਾ ਮਰੀਜ਼ਾਂ ਦੀ ਰਫਤਾਰ ਵੱਧਦੀ ਜਾ ਰਹੀ ਹੈ ।

https://www.instagram.com/p/B0axQCJlfGB/

ਹੁਣ ਤੱਕ ਕਈ ਸੈਲੀਬ੍ਰੇਟੀ ਵੀ ਇਸ ਦੀ ਲਪੇਟ ‘ਚ ਆ ਚੁੱਕੇ ਜਿਸ ‘ਚ ਬਿੱਗ ਬੀ, ਰੇਖਾ ਦੇ ਘਰ ‘ਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ । ਇਨ੍ਹਾਂ ਸਿਤਾਰਿਆਂ ਨੂੰ ਵੇਖਦੇ ਹੋਏ ਹੁਣ ਕਈ ਸੈਲੀਬ੍ਰੇਟੀਜ਼ ਪੂਰੀ ਸਾਵਧਾਨੀ ਵਰਤ ਰਹੇ ਹਨ । ਬਾਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਨੇ ਆਪਣੇ ਬੰਗਲੇ ਨੂੰ ਪਲਾਸਟਿਕ ਨਾਲ ਕਵਰ ਕਰ ਲਿਆ ਹੈ ।

ਉਨ੍ਹਾਂ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਵੇਖਦੇ ਹੋਏ ਸ਼ਾਇਦ ਇਹ ਕਦਮ ਚੁੱਕਿਆ ਹੈ । ਦੱਸ ਦਈਏ ਕਿ ਸ਼ਾਹਰੁਖ ਖ਼ਾਨ ਆਪਣੇ ਤਿੰਨਾਂ ਬੱਚਿਆਂ ਅਤੇ ਪਤਨੀ ਗੌਰੀ ਦੇ ਨਾਲ ਇਸੇ ਬੰਗਲੇ ‘ਚ ਰਹਿੰਦੇ ਹਨ । ਸ਼ਾਹਰੁਖ ਨੇ ਆਪਣਾ ਪੰਜ ਮੰਜ਼ਿਲਾ ਦਫ਼ਤਰ ਵੀ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਬੀਐੱਮਸੀ ਨੂੰ ਦਿੱਤਾ ਹੈ।

You may also like