ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਨੇ ਰੱਖਿਆ ਅਦਾਕਾਰੀ ਦੇ ਖੇਤਰ 'ਚ ਕਦਮ,ਵੀਡੀਓ ਆਇਆ ਸਾਹਮਣੇ
ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਨੇ ਹਿੰਦੀ ਸਿਨੇਮਾ 'ਚ ਡੈਬਿਊ ਕਰਨ ਤੋਂ ਪਹਿਲਾਂ ਹੀ ਅਦਾਕਾਰੀ ਦੇ ਖੇਤਰ ਵਿੱਚ ਕਦਮ ਰੱਖ ਲਿਆ ਹੈ। ਦਰਅਸਲ ਸੁਹਾਨਾ ਖਾਨ ਨੇ ਇੱਕ ਸ਼ਾਰਟ ਫਿਲਮ ਵਿੱਚ ਕੰਮ ਕੀਤਾ ਹੈ, ਜਿਸਦਾ ਟੀਜ਼ਰ ਹੁਣ ਜਾਰੀ ਕੀਤਾ ਗਿਆ ਹੈ। ਇਸ ਸ਼ਾਰਟ ਫਿਲਮ ਦਾ ਨਾਮ 'ਦਿ ਗ੍ਰੇ ਪਾਰਟ ਆਫ ਬਲੂ' ਹੈ।ਥੀਓ ਜਿਮੇਨੋ ਨਾਂਅ ਦੇ ਇੱਕ ਸ਼ਖਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ ।
https://twitter.com/theogimeno/status/1178013615254855681
ਇਸ 51 ਸਕਿੰਟ ਦੇ ਟੀਜ਼ਰ ਵੀਡੀਓ ਵਿੱਚ ਕੋਈ ਡਾਇਲਾਗ ਨਹੀਂ ਹੈ, ਪਰ ਸੁਹਾਨਾ ਖਾਨ ਦੀ ਅਦਾਕਾਰੀ ਦੀ ਇੱਕ ਝਲਕ ਜ਼ਰੂਰ ਵੇਖੀ ਜਾ ਸਕਦੀ ਹੈ।
ਹਾਲਾਂਕਿ ਇਸ ਟੀਜ਼ਰ 'ਚ ਕੋਈ ਡਾਇਲਾਗ ਨਹੀਂ ਹੈ ਪਰ ਸੁਹਾਨਾ ਖ਼ਾਨ ਦੀ ਅਦਾਕਾਰੀ ਦੀ ਝਲਕ ਜ਼ਰੂਰ ਵੇਖਣ ਨੂੰ ਮਿਲ ਰਹੀ ਹੈ ।ਫ਼ਿਲਹਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਅਦਾਕਾਰੀ ਦੇ ਖੇਤਰ 'ਚ ਕਦਮ ਰੱਖ ਲਿਆ ਹੈ ।ਤੁਹਾਨੂੰ ਦੱਸ ਦੇਈਏ ਕਿ ਸੁਹਾਨਾ ਖਾਨ ਨੇ ਹਾਲ ਹੀ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸ ਦੇ ਬਾਲੀਵੁੱਡ ਡੈਬਿਊ ਨੂੰ ਲੈ ਕੇ ਅਕਸਰ ਹੀ ਖ਼ਬਰਾਂ ਆ ਰਹੀਆਂ ਸੀ।