Advertisment

ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ

author-image
By Aaseen Khan
New Update
ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ
Advertisment
ਸ਼ਾਹਰੁਖ ਦੀ 'ਜ਼ੀਰੋ' 'ਚ 'ਹੀਰ ਬਦਨਾਮ' , ਕੈਟਰੀਨਾ ਦਾ ਦਿਖਿਆ ਜਲਵਾ , ਦੇਖੋ ਵੀਡੀਓ : ਸ਼ਾਹਰੁਖ ਖਾਨ ਦੀ ਬਹੁ ਚਰਚਿਤ ਫਿਲਮ 'ਜ਼ੀਰੋ' ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਬਾਕਸ ਆਫਿਸ ਦੀ ਖਿੜਕੀ 'ਤੇ ਵੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਜਿੱਥੇ ਫਿਲਮ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਉੱਥੇ ਹੀ ਫਿਲਮ ਦਾ ਇੱਕ ਹੋਰ ਗਾਣਾ ' ਹੀਰ ਬਦਨਾਮ' ਵੀ ਰਿਲੀਜ਼ ਹੋ ਚੁੱਕਿਆ ਹੈ। ਗੀਤ ਨੂੰ ਗਾਇਕ ਰੋਮੀ ਨੇ ਆਵਾਜ਼ ਦਿੱਤੀ ਹੈ। ਗਾਣੇ ਦੇ ਲਿਰਿਕਿਸ ਕੁਮਾਰ ਨੇ ਲਿਖੇ ਹਨ। ਹੀਰ ਬਦਨਾਮ ਗਾਣੇ ਦਾ ਸ਼ਾਨਦਾਰ ਮਿਊਜ਼ਿਕ ਤਾਨਿਸ਼ਕ ਬਗਚੀ ਵੱਲੋਂ ਕੀਤਾ ਗਿਆ ਹੈ। ਉੱਥੇ ਹੀ ਗਾਣੇ ਨੂੰ ਕੰਪੋਜ਼ ਅਤੇ ਪ੍ਰੋਗਰਾਮ ਮਿਊਜ਼ਿਕ ਡਾਇਰੈਕਟਰ ਤਾਨਿਸ਼ਕ ਬਗਚੀ ਨੇ ਹੀ ਕੀਤਾ ਹੈ।ਇਸ ਗਾਣੇ 'ਚ ਸ਼ਾਹਰੁਖ ਖਾਨ ਜਿਹੜੇ ਬਾਊਆ ਦੇ ਕਿਰਦਾਰ 'ਚ ਹਨ ਅਤੇ ਕੈਟਰੀਨਾ ਕੈਫ ਵਿਚਕਾਰ ਨੋਕ ਝੋਕ , ਪਿਆਰ ਅਤੇ ਝਗੜਾ ਦਿਖਾਇਆ ਗਿਆ ਹੈ। ਫਿਲਮ ਦੀ ਗੱਲ ਕਰੀਏ ਤਾ ਫਿਲਮ 'ਚ ਕੈਟਰੀਨਾ ਕੈਫ ਅਤੇ ਸ਼ਾਹਰੁਖ ਖਾਨ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਅਹਿਮ ਕਿਰਦਾਰ ਨਿਭਾ ਰਹੇ ਹਨ। ਹੋਰ ਪੜ੍ਹੋ : ਹੁਣ ਅਲਫਾਜ਼ ਬਣਨ ਜਾ ਰਹੇ ਹਨ ‘ਵੱਡਾ ਕਲਾਕਾਰ’ ,ਦੇਖੋ ਵੀਡੀਓ ਇਸ ਪੰਜਾਬੀ ਗਾਣੇ ਦਾ ਜ਼ਿਕਰ ਸ਼ਾਹਰੁਖ ਖਾਨ ਨੇ ਪੀਟੀਸੀ ਪੰਜਾਬੀ ਨੂੰ ਦਿੱਤੇ ਇੰਰਵਿਊ 'ਚ ਵੀ ਕੀਤਾ ਸੀ। ਉੱਥੇ ਹੀ ਫਿਲਮ 'ਚ ਇੱਕ ਹੋਰ ਗਾਣਾ ਹੈ ਜਿਸ ਨੂੰ ਪੰਜਾਬੀ ਸੂਫ਼ੀ ਗਾਇਕ ਭੈਣਾਂ ਨੂਰਾਂ ਸਿਸਟਰਜ਼ ਨੇ ਵੀ ਗਾਇਆ ਹੈ। ਫਿਲਮ ਦੇ ਗਾਣਿਆਂ ਅਤੇ ਰਿਲੀਜ਼ ਦੇ ਪਹਿਲੇ ਦਿਨ ਤਾਂ ਜ਼ੀਰੋ ਫਿਲਮ ਨੂੰ ਬਹੁਤ ਪਿਆਰ ਮਿਲਿਆ ਹੈ। ਹੁਣ ਦੇਖਣਾ ਹੋਵੇਗਾ ਕਿ ਦਰਸ਼ਕਾਂ ਦਾ ਇਹ ਪਿਆਰ ਕਦੋਂ ਤੱਕ ਬਰਕਰਾਰ ਰਹਿੰਦਾ ਹੈ।
Advertisment

Stay updated with the latest news headlines.

Follow us:
Advertisment
Advertisment
Latest Stories
Advertisment