Advertisment

ਸ਼ਾਹਰੁਖ ਖਾਨ ਤੇ ਅਬ੍ਰਾਹਮ ਇੰਝ ਘੁੰਮਦੇ ਨੇ ਮੁੰਬਈ ਦੀਆਂ ਸੜਕਾਂ 'ਤੇ , ਦੇਖੋ ਵੀਡੀਓ

author-image
By Aaseen Khan
New Update
ਸ਼ਾਹਰੁਖ ਖਾਨ ਤੇ ਅਬ੍ਰਾਹਮ ਇੰਝ ਘੁੰਮਦੇ ਨੇ ਮੁੰਬਈ ਦੀਆਂ ਸੜਕਾਂ 'ਤੇ , ਦੇਖੋ ਵੀਡੀਓ
Advertisment
ਬਾਲੀਵੁੱਡ ਦੇ ਸਟਾਰ ਕਿਡਜ਼ ਵੀ ਆਪਣੇ ਮਾਪਿਆਂ ਤੋਂ ਘੱਟ ਸੁਰਖੀਆਂ ਨਹੀਂ ਬਟੋਰਦੇ। ਅਕਸਰ ਹੀ ਛੋਟੇ ਛੋਟੇ ਸਟਾਰ ਕਿਡ ਦੀਆਂ ਕੁਝ ਅਜਿਹੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਹੜੀਆਂ ਸੁਰਖੀਆਂ 'ਚ ਛਾਈਆਂ ਰਹਿੰਦੀਆਂ ਹਨ। ਅਜਿਹਾ ਹੀ ਇੱਕ ਵੀਡੀਓ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੇ ਲਾਡਲੇ ਅਬ੍ਰਾਹਮ ਖਾਨ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੇ ਹਨ। ਵੀਡੀਓ 'ਚ ਸ਼ਾਹਰੁਖ ਖਾਨ ਆਪਣੇ ਸਭ ਤੋਂ ਛੋਟੇ ਪੁੱਤਰ ਅਬ੍ਰਾਹਮ ਖਾਨ ਨੂੰ ਖੁੱਲੀ ਛੱਤ ਵਾਲੀ ਗੱਡੀ 'ਚ ਬਿਠਾ ਕੇ ਮੁੰਬਈ ਦੀਆਂ ਸੜਕਾਂ 'ਤੇ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ। ਉਹਨਾਂ ਦੇ ਆਸ ਪਾਸ ਕਈ ਯੁਵਕ ਮੋਟਰਸਾਈਕਲ 'ਤੇ ਪਿੱਛਾ ਕਰਦੇ ਹੋਏ ਨਜ਼ਰ ਆ ਰਹੇ ਹਨ ਅਤੇ ਵੀਡੀਓ ਬਣਾ ਰਹੇ ਹਨ। https://www.instagram.com/p/Br48pJEjh8A/ ਅਬ੍ਰਾਹਮ ਵੀ ਉਹਨਾਂ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ। ਅਬ੍ਰਾਹਮ ਦਾ ਇਹ ਸ਼ਾਨਦਾਰ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਸ਼ਾਹਰੁਖ ਖਾਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਜ਼ੀਰੋ' ਭਾਵੇਂ ਹੀ ਬਾਕਸ ਆਫਿਸ 'ਤੇ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਪਰ ਸ਼ਾਹਰੁਖ ਖਾਨ ਆਪਣੇ ਮਸਤੀ ਕਰਨ ਦਾ ਸਮਾਂ ਤਾਂ ਕਿਵੇਂ ਨਾ ਕਿਵੇਂ ਕੱਢ ਹੀ ਲੈਂਦੇ ਹਨ। ਉਹਨਾਂ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਅਬ੍ਰਾਹਮ ਖਾਨ ਵੀ ਆਪਣੇ ਪਿਤਾ ਨਾਲ ਇਸ ਸ਼ਾਨਦਾਰ ਰਾਈਡ ਦਾ ਭਰਪੂਰ ਮਜ਼ਾ ਲੈ ਰਹੇ ਹਨ। ਬਾਲੀਵੁੱਡ ਦੇ ਸਟਾਰ ਕਿੱਡ ਆਪਣੇ ਇਸੇ ਅੰਦਾਜ਼ ਦੇ ਚਲਦਿਆਂ ਸੁਰਖੀਆਂ ਦਾ ਸ਼ਿੰਗਾਰ ਬਣਨੋ ਨਹੀਂ ਟਲਦੇ। ਖਾਸ ਗੱਲ ਇਹ ਹੈ ਕਿ ਇਸ ਵੀਡੀਓ 'ਚ ਪਿਤਾ ਸ਼ਾਹਰੁਖ ਖਾਨ ਆਪਣੇ ਪੁੱਤਰ ਨਾਲ ਸਕੂਨ ਦੇ ਪਲ ਬਿਤਾ ਰਹੇ ਹਨ। Sharukh Khan Rides in open car with his son Abrahm Khan ਸ਼ਾਹਰੁਖ ਖਾਨ ਤੇ ਅਬ੍ਰਾਹਮ ਇੰਝ ਘੁੰਮਦੇ ਨੇ ਮੁੰਬਈ ਦੀਆਂ ਸੜਕਾਂ 'ਤੇ , ਦੇਖੋ ਵੀਡੀਓ ਹੋਰ ਪੜ੍ਹੋ : ਸ਼ਾਹਰੁਖ ਤੇ ਸਲਮਾਨ ਦਾ ਜਨਮਦਿਨ ਪਾਰਟੀ ‘ਤੇ ਮਸਤੀ ਦਾ ਵੀਡੀਓ ਹੋਇਆ ਵਾਇਰਲ , ਦੇਖੋ ਵੀਡੀਓ ਸ਼ਾਹਰੁਖ ਖਾਨ ਅਤੇ ਅਬ੍ਰਾਹਮ ਖਾਨ ਦੀਆਂ ਪਹਿਲਾਂ ਵੀ ਕਈ ਵਾਰ ਅਜਿਹੀਆਂ ਵੀਡੀਓਜ਼ ਵਾਇਰਲ ਹੋ ਚੁੱਕੀਆਂ ਹਨ ਜਿਸ 'ਚ ਸ਼ਾਹਰੁਖ ਖਾਨ ਅਬ੍ਰਾਹਮ ਨੂੰ ਸੈਰ ਕਰਵਾਉਣ ਲਈ ਨਿਕਲੇ ਹੋਣ। ਸ਼ਾਹਰੁਖ ਖਾਨ ਦੀ ਫਿਲਮ 'ਜ਼ੀਰੋ ਦੀ ਗੱਲ ਕਰੀਏ ਤਾਂ ਇਹ ਫਿਲਮ 21 ਦਸੰਬਰ ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਈ ਸੀ। ਫਿਲਮ 'ਚ ਸ਼ਾਹਰੁਖ ਖਾਨ ਦੇ ਨਾਲ ਕੈਟਰੀਨਾ ਕੈਫ ਅਤੇ ਅਨੁਸ਼ਕਾ ਸ਼ਰਮਾ ਵੀ ਹਨ। ਸ਼ਾਹਰੁਖ ਖਾਨ ਫਿਲਮ 'ਚ ਬੌਣੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ। ਫਿਲਮ ਕਮਜ਼ੋਰ ਕਹਾਣੀ ਦੇ ਚਲਦਿਆਂ ਬਾਕਸ ਆਫਿਸ 'ਤੇ ਉਹ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਜਿਸ ਦੀ ਉਮੀਦ ਕੀਤੀ ਜਾ ਰਹੀ ਸੀ।
Advertisment

Stay updated with the latest news headlines.

Follow us:
Advertisment
Advertisment
Latest Stories
Advertisment