Advertisment

ਸ਼ਾਹਰੁਖ਼ ਖਾਨ ਦੀ 'ਜ਼ੀਰੋ' 'ਤੇ , 30 ਨੂੰ ਹੋਵੇਗੀ ਦਰਜ ਪਟੀਸ਼ਨ ਦੀ ਸੁਣਵਾਈ

author-image
By Aaseen Khan
New Update
ਸ਼ਾਹਰੁਖ਼ ਖਾਨ ਦੀ 'ਜ਼ੀਰੋ' 'ਤੇ , 30 ਨੂੰ ਹੋਵੇਗੀ ਦਰਜ ਪਟੀਸ਼ਨ ਦੀ ਸੁਣਵਾਈ
Advertisment
ਸ਼ਾਹਰੁਖ਼ ਖਾਨ ਦੀ ਮੋਸਟ ਅਵੇਟਡ ਫਿਲਮ ਇੱਕ ਵਾਰ ਫਿਰ ਵਿਵਾਦਾਂ 'ਚ ਘਿਰ ਗਈ ਹੈ। ਫਿਲਮ ਦੇ ਐਕਟਰ ਸ਼ਾਹਰੁਖ਼ ਖਾਨ , ਅਤੇ ਨਿਰਮਾਤਾਵਾਂ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ਦੀ ਸੁਣਵਾਈ ਬੰਬੇ ਹਾਈਕੋਰਟ 'ਚ 30 ਨਵੰਬਰ ਨੂੰ ਕੀਤੀ ਜਾਵੇਗੀ। ਫਿਲਮ ਦਾ ਟਰੇਲਰ ਲੌਂਚ ਹੋਣ ਤੋਂ ਬਾਅਦ ਹੀ 'ਜਿਰੋ' ਵਿਵਾਦਾਂ 'ਚ ਘਿਰੀ ਹੋਈ ਹੈ। sharukh khan ਦਾਇਰ ਕੀਤੀ ਪਟੀਸ਼ਨ 'ਚ ਦਾਅਵਾ ਕੀਤਾ ਗਿਆ ਹੈ ਕਿ ਫਿਲਮ 'ਚ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ। ਵਕੀਲ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਪਟੀਸ਼ਨ ਦਰਜ ਕਰਵਾ ਉਸ ਸੀਨ ਨੂੰ ਹਟਾਉਣ ਦੀ ਮੰਗ ਕੀਤੀ ਹੈ ਜਿਸ 'ਚ ਸ਼ਾਹਰੁਖ਼ ਖਾਨ 'ਕਿਰਪਾਨ' ਪਾ ਕੇ ਭੱਜਦੇ ਨਜ਼ਰ ਆ ਰਹੇ ਹਨ। ਇਸ ਪਟੀਸ਼ਨ 'ਚ ਕੇਂਦਰੀ ਸੀ. ਬੀ. ਐੱਫ. ਸੀ ਕੋਲ ਫਿਲਮ ਨੂੰ ਲਾਇਸੈਂਸ ਨਾ ਦੇਣ ਦੀ ਅਪੀਲ ਕੀਤੀ ਗਈ ਹੈ ਤੇ ਜੇਕਰ ਲਾਇਸੈਂਸ ਜਾਰੀ ਹੋ ਚੁੱਕਿਆ ਹੈ ਤਾਂ ਉਸ ਨੂੰ ਰੱਦ ਕਰਨ ਲਈ ਕਿਹਾ ਗਿਆ ਹੈ। shahrukh khan 's Zero ਅਸਲ 'ਚ ਫਿਲਮ ਦੇ ਟਰੇਲਰ ਦੇ ਇੱਕ ਸੀਨ 'ਚ ਸ਼ਾਹਰੁਖ ਖਾਨ ਆਪਣੇ ਗਲ਼ 'ਚ ਪੈਸਿਆਂ ਦੀਆਂ ਮਾਲਾ , ਹੱਥ 'ਚ ਤਲਵਾਰ ਫੜ ਕੇ ਅਤੇ ਗੱਲ 'ਚ ਸਿਰੀ ਚੰਦ ਸਾਹਿਬ ਪਾ ਕੇ ਭੱਜ ਦੇ ਨਜ਼ਰ ਆ ਰਹੇ ਹਨ। ਉਹਨਾਂ ਦਾ ਅਜਿਹਾ ਕਰਨ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸਿੱਖਾਂ ਦਾ ਮੰਨਣਾ ਹੈ ਕਿ ਗੱਲ 'ਚ ਕਿਰਪਾਨ ਪਾਉਣਾ ਸਿੱਖ ਰਹਿਤ ਮਰਿਆਦਾ ਦੇ ਅੰਦਰ ਆਉਂਦਾ ਹੈ ਕੋਈ ਵੀ ਵਿਅਕਤੀ ਕਿਰਪਾਨ ਬਿਨਾਂ ਅੰਮ੍ਰਿਤ ਛਕੇ ਨਹੀਂ ਪਾ ਸਕਦਾ। bombeye high court ਇਸ ਨੂੰ ਲੈ ਕੇ 30 ਨਵੰਬਰ ਨੂੰ ਬੰਬੇ ਹਾਈਕੋਰਟ 'ਚ ਹੋਣੀ ਹੈ। ਹੁਣ ਕੋਰਟ ਹੀ ਤੈਅ ਕਰੇਗਾ ਕਿ ਸ਼ਾਹਰੁਖ ਖਾਨ ਦੀ 'ਜ਼ੀਰੋ' ਫਿਲਮ 'ਚ ਵਿਵਾਦਿਤ ਸੀਨ ਰਹੇਗਾ ਜਾਂ ਫਿਰ ਨਹੀਂ।
Advertisment

Stay updated with the latest news headlines.

Follow us:
Advertisment
Advertisment
Latest Stories
Advertisment