ਆਪਣੇ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸ਼ਾਹਰੁਖ ਖਾਨ, ਕੀ ਫ਼ਿਲਮ ਲਾਇਨ ਦੀ ਸ਼ੂਟਿੰਗ ਕਰ ਰਹੇ ਨੇ ਕਿੰਗ ਖਾਨ?

written by Pushp Raj | April 08, 2022

ਬਾਲੀਵੁੱਡ ਦੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨੂੰ ਵੀਰਵਾਰ ਸ਼ਾਮ ਨੂੰ ਮੁੰਬਈ ਵਿੱਚ ਇੱਕ ਆਗਾਮੀ ਪ੍ਰੋਜੈਕਟ ਦੀ ਸ਼ੂਟਿੰਗ ਕਰਦੇ ਦੇਖਿਆ ਗਿਆ। ਜਿਵੇਂ ਹੀ ਸ਼ੂਟ ਤੋਂ ਅਦਾਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ, ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਭਿਨੇਤਾ ਕਿਸ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ।
ਕਈ ਫੈਨਜ਼ ਇਹ ਅੰਦਾਜ਼ਾ ਲਾ ਰਹੇ ਹਨ ਕਿ ਕਿੰਗ ਖਾਨ ਨੇ ਤਾਮਿਲ ਫਿਲਮ ਨਿਰਮਾਤਾ ਐਟਲੀ ਦੀ ਅਗਲੀ ਫਿਲਮ ਲਾਇਨ ਦੀ ਸ਼ੂਟਿੰਗ ਮੁੜ ਸ਼ੁਰੂ ਕਰ ਦਿੱਤੀ ਹੈ, ਹਾਲਾਂਕਿ, ਇਸ ਅਜੇ ਤੱਕ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ਾਹਰੁਖ ਦੇ ਫੈਨ ਕਲੱਬ ਨੇ ਵੱਲੋਂ ਸ਼ੇਅਰ ਕੀਤੀਅਂ ਗਈਆਂ ਹਨ। ਇ ਸ 'ਚ ਸ਼ਾਹਰੁਖ ਨੂੰ ਐਂਬੂਲੈਂਸ ਦੀ ਡਰਾਈਵਿੰਗ ਸੀਟ 'ਤੇ ਬੈਠੇ ਦੇਖਿਆ ਜਾ ਸਕਦਾ ਹੈ। ਫੋਟੋ 'ਚ ਅਭਿਨੇਤਾ ਦਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਹੈ ਅਤੇ ਸਿਰਫ ਉਸ ਦੀਆਂ ਅੱਖਾਂ ਹੀ ਦਿਖਾਈ ਦੇ ਰਹੀਆਂ ਹਨ।e
ਇਹ ਤਸਵੀਰਾਂ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਸ਼ਾਹਰੁਖ ਦੇ ਫੈਨਜ਼ ਇਨ੍ਹਾਂ ਤਸਵੀਰਾਂ ਉੱਤੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਲਿਖ ਕੇ ਪ੍ਰਤੀਕੀਰਿਆ ਦੇ ਰਹੇ ਹਨ।

ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, 'ਇਹ ਫਿਲਮ ਲਾਇਨ ਦੇ ਸੈੱਟ 'ਤੇ ਕਿੰਗ ਖਾਨ ਹਨ। ਇਕ ਹੋਰ ਨੇ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕੀਤੀ ਅਤੇ ਲਿਖਿਆ, "ਇਸ ਲਈ ਹੁਣ ਇਹ ਪੁਸ਼ਟੀ ਹੋ ​​ਗਈ ਹੈ ਕਿ SRK ਨੇ ਐਟਲੀ ਸਰ ਦੀ ਫਿਲਮ ਲਾਇਨ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ।"

ਹੋਰ ਪੜ੍ਹੋ : Roadies: ਰਣਵਿਜੈ ਤੋਂ ਬਾਅਦ ਰੋਡੀਜ਼ ਨੂੰ ਮਿਲਿਆ ਨਵਾਂ ਹੋਸਟ, ਇਸ ਸੀਜ਼ਨ ਨੂੰ ਹੋਸਟ ਕਰਨਗੇ ਸੋਨੂੰ ਸੂਦ

ਇਸ ਤੋਂ ਪਹਿਲਾਂ ਕਈ ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਸ਼ਾਹਰੁਖ ਐਟਲੀ ਦੀ ਫਿਲਮ 'ਲਾਇਨ' 'ਚ ਕੰਮ ਕਰ ਰਹੇ ਹਨ। ਹਾਲਾਂਕਿ ਇਸ ਬਾਰੇ ਨਾਂ ਤਾਂ ਐਟਲੀ ਅਤੇ ਨਾਂ ਹੀ ਸ਼ਾਹਰੁਖ ਨੇ ਪੁਸ਼ਟੀ ਕੀਤੀ ਹੈ। ਦਰਅਸਲ ਸ਼ਾਹਰੁਖ ਦੇ ਇਸ ਟਵੀਟ ਤੋਂ ਬਾਅਦ ਹੀ ਲੋਕਾਂ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਸਨ।

ਹਲਾਂਕਿ ਸ਼ਾਹਰੁਖ ਨੇ ਮੰਗਲਵਾਰ ਨੂੰ ਇੱਕ ਟਵੀਟ ਕੀਤਾ ਸੀ ਕਿ ਉਹ ਫਿਲਮ ਨਿਰਮਾਤਾ ਐਟਲੀ ਨਾਲ ਬੈਠ ਕੇ ਬੀਸਟ ਦੀ ਚਰਚਾ ਕਰ ਰਹੇ ਹਨ।

You may also like