ਸਿਰ ‘ਤੇ ਡਰੰਮੀ ਚੁੱਕ ਕਿੱਥੇ ਚੱਲੇ ਕ੍ਰਾਈਮ ਮਾਸਟਰ ਗੋ-ਗੋ, ਵੀਡੀਓ ਵੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

Written by  Shaminder   |  June 10th 2020 05:59 PM  |  Updated: June 10th 2020 06:03 PM

ਸਿਰ ‘ਤੇ ਡਰੰਮੀ ਚੁੱਕ ਕਿੱਥੇ ਚੱਲੇ ਕ੍ਰਾਈਮ ਮਾਸਟਰ ਗੋ-ਗੋ, ਵੀਡੀਓ ਵੇਖ ਤੁਸੀਂ ਵੀ ਹੱਸ ਹੱਸ ਹੋ ਜਾਓਗੇ ਦੂਹਰੇ

ਬਾਲੀਵੁੱਡ ਅਦਾਕਾਰ ਸ਼ਕਤੀ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਕਤੀ ਕਪੂਰ ਸਿਰ ‘ਤੇ ਇੱਕ ਛੋਟੀ ਜਿਹੀ ਡਸਟਬੀਨ-ਨੁਮਾ ਡਰੰਮੀ ਚੁੱਕੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਜਦੋਂ ਕੋਈ ਸ਼ਖਸ ਸ਼ਕਤੀ ਕਪੂਰ ਨੂੰ ਪੁੱਛਦਾ ਹੈ ਕਿ ਤੁਸੀਂ ਇਹ ਕੀ ਕਰ ਰਹੇ ਹੋ ਅਤੇ ਕਿੱਥੇ ਜਾ ਰਹੇ ਹੋ ਤਾਂ ਸ਼ਕਤੀ ਕਪੂਰ ਕਹਿੰਦੇ ਹਨ ਕਿ ਉਹ ਦਾਰੂ ਲੈਣ ਜਾ ਰਿਹਾ ਹਾਂ ।

https://www.instagram.com/p/CBP3jmHAqPF/?utm_source=ig_web_copy_link

ਜਿਸ ‘ਤੇ ਉਹ ਵਿਅਕਤੀ ਕਹਿੰਦਾ ਹੈ ਕਿ ਪੂਰੀ ਸੁਸਾਇਟੀ ਲਈ ਲੈ ਕੇ ਆਉਣਾ।

https://www.instagram.com/p/CAFMnc8A6bo/

ਇਸ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਲਾਕਡਾਊਨ ਖੁੱਲਣ ਤੋਂ ਬਾਅਦ ਸ਼ਰਾਬ ਦੇ ਠੇਕੇ ਅਤੇ ਧਾਰਮਿਕ ਅਸਥਾਨਾਂ ਨੂੰ ਖੋਲਣ ਦੀ ਪਰਮਿਸ਼ਨ ਮਿਲ ਚੁੱਕੀ ਹੈ ਅਤੇ ਇਸ ਨੂੰ ਲੈ ਕੇ ਸ਼ਕਤੀ ਕਪੂਰ ਵੀ ਕਾਫੀ ਉਤਸ਼ਾਹਿਤ ਹਨ ।ਇਸ ਵੀਡੀਓ ‘ਚ ਤੁਸੀਂ ਕ੍ਰਾਈਮ ਮਾਸਟਰ ਦਾ ਫਨੀ ਅੰਦਾਜ਼ ਵੇਖ ਸਕਦੇ ਹੋ । ਇਸ ਵੀਡੀਓ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਪ੍ਰਤੀਕਰਮ ਦੇ ਰਹੇ ਨੇ ।

https://www.instagram.com/p/B-hmbPIp5gG/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network