ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਟ੍ਰੈਫਿਕ ਪੁਲਿਸ ਨੇ ਹੱਥ ‘ਚ ਥਮਾ ਦਿੱਤਾ ਇੰਨੇ ਰੁਪਏ ਦਾ ਚਲਾਨ- ਦੇਖੋ ਵਾਇਰਲ ਵੀਡੀਓ

Written by  Lajwinder kaur   |  September 22nd 2019 02:52 PM  |  Updated: September 22nd 2019 02:52 PM

ਸ਼ਕਤੀਮਾਨ ਦਾ ਵੀ ਕੱਟਿਆ ਗਿਆ ਚਲਾਨ, ਟ੍ਰੈਫਿਕ ਪੁਲਿਸ ਨੇ ਹੱਥ ‘ਚ ਥਮਾ ਦਿੱਤਾ ਇੰਨੇ ਰੁਪਏ ਦਾ ਚਲਾਨ- ਦੇਖੋ ਵਾਇਰਲ ਵੀਡੀਓ

ਮੋਟਰ ਵਾਹਨ ਐਕਟ ‘ਚ ਹੋਏ ਬਦਲਾਅ ਤੋਂ ਬਾਅਦ ਦੇਸ਼ ਭਰ ‘ਚ ਚਲਾਨ ਦੀਆਂ ਖ਼ਬਰਾਂ ਖੂਬ ਸੁਰਖੀਆਂ ਬਟੋਰ ਰਹੀਆਂ ਹਨ। ਦੱਸ ਦਈਏ ਮੋਟਰ ਵਾਹਨ ਐਕਟ ਦੇ ਪਾਸ ਹੋਣ ਤੋਂ ਬਾਅਦ ਜ਼ੁਰਮਾਨਿਆਂ ‘ਚ ਭਾਰੀ ਵਾਧਾ ਹੋਇਆ ਹੈ। ਜਿਸਦੇ ਚੱਲਦੇ ਆਮ ਜਨਤਾਂ ਤੇ ਪੁਲਿਸ ਵਾਲਿਆਂ ਦੀਆਂ ਚਲਾਨ ਵਾਲੀਆਂ ਵੀਡੀਓਜ਼ ਇੰਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਵੇਖੋ:ਪਰਮੀਸ਼ ਵਰਮਾ ਤੇ ਅਮਿਤ ਭਡਾਣਾ ਦੀ ਇਸ ਤਸਵੀਰ ਨੂੰ ਬੈਸਟ ਕੈਪਸ਼ਨ ਦੇਣ ਵਾਲੇ ਨੂੰ ਮਿਲੇਗਾ ਪਰਮੀਸ਼ ਵਰਮਾ ਵੱਲੋਂ ਤੋਹਫ਼ਾ

ਇਸ ਦਰਮਿਆਨ ਸ਼ਕਤੀਮਾਨ ਦਾ ਵੀ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਟ੍ਰੈਫਿਕ ਪੁਲਿਸ ਵਾਲੇ ਨੇ ਸ਼ਕਤੀਮਾਨ ਦਾ ਚਲਾਨ ਕੱਟ ਦਿੱਤਾ। ਸ਼ਕਤੀਮਾਨ ਦਾ ਇਹ ਵਾਇਰਲ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਹ ਵੀਡੀਓ ਕਲਿੱਪ ਸ਼ਕਤੀਮਾਨ ਸ਼ੋਅ ਦੀ ਹੈ, ਜਿਸ ‘ਚ ਦਿਖਾਇਆ ਗਿਆ ਹੈ, ਸ਼ਕਤੀਮਾਨ ਦਾ ਬਿਨ੍ਹਾਂ ਲਾਇਸੈਂਸ ਤੋਂ ਹਵਾ ‘ਚ ਉਡਣ ਦੇ ਕਾਰਨ ਚਲਾਨ ਕੱਟਿਆ ਜਾਂਦਾ ਹੈ। ਦੱਸ ਦਈਏ ‘ਸ਼ਕਤੀਮਾਨ’ 90 ਦੇ ਦਹਾਕੇ ਦਾ ਮਸ਼ਹੂਰ ਟੀਵੀ ਸੀਰੀਅਲ ਸੀ। ਇਹ ਟੀਵੀ ਸੀਰੀਅਲ ਏਨਾ ਕੁ ਮਕਬੂਲ ਹੋਇਆ ਸੀ ਕਿ ਬੱਚਿਆਂ ਦੀ ਪਹਿਲੀ ਪਸੰਦ ਬਣ ਗਿਆ ਸੀ। ਪਰ ਕੁਝ ਕਾਰਨਾਂ ਕਰਕੇ ਇਸ ਸੀਰੀਅਲ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਅੱਜ ਵੀ ਲੋਕਾਂ ਦੇ ਮਨਾਂ ‘ਚ ਇਸ ਸ਼ੋਅ ਦੀਆਂ ਯਾਦਾਂ ਤਾਜ਼ਾਂ ਹਨ।

 

View this post on Instagram

 

#followtrafficrules #usehelmet #besafe #darr #Khoff #punjabpolice

A post shared by Resham Anmol (ਰੇਸ਼ਮ ਅਨਮੋਲ) (@reshamsinghanmol) on

ਇਸ ਤੋਂ ਇਲਾਵਾ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਨੇ ਵੀ  ਚਲਾਨ ਉੱਤੇ ਮਜ਼ਾਕੀਆ ਵੀਡੀਓ ਬਣਾ ਕੇ ਆਪਣੇ ਫੈਨਜ਼ ਦੇ ਨਾਲ ਸਾਂਝਾ ਕੀਤਾ ਸੀ। ਜਿਸ ਨੂੰ ਦਰਸ਼ਕਾਂ  ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network