ਕੰਪਿਊਟਰ ਤੋਂ ਵੀ ਤੇਜ਼ ਚੱਲਦਾ ਹੈ ‘ਸ਼ੰਕੁਤਲਾ ਦੇਵੀ’ ਦਾ ਦਿਮਾਗ, ਟ੍ਰੇਲਰ ‘ਚ ਵਿਦਿਆ ਬਾਲਨ ਨੇ ਦਿਖਾਇਆ ਕਮਾਲ

Written by  Shaminder   |  July 16th 2020 12:44 PM  |  Updated: July 16th 2020 12:44 PM

ਕੰਪਿਊਟਰ ਤੋਂ ਵੀ ਤੇਜ਼ ਚੱਲਦਾ ਹੈ ‘ਸ਼ੰਕੁਤਲਾ ਦੇਵੀ’ ਦਾ ਦਿਮਾਗ, ਟ੍ਰੇਲਰ ‘ਚ ਵਿਦਿਆ ਬਾਲਨ ਨੇ ਦਿਖਾਇਆ ਕਮਾਲ

ਅਦਾਕਾਰਾ ਵਿਦਿਆ ਬਾਲਨ ਜੋ ਕਿ ਆਪਣੀਆਂ ਫ਼ਿਲਮਾਂ ‘ਚ ਵੱਖਰੇ ਕਿਰਦਾਰ ਨਿਭਾਉਣ ਲਈ ਜਾਣੇ ਜਾਂਦੇ ਹਨ । ਉਨ੍ਹਾਂ ਦੀ ਨਵੀਂ ਫ਼ਿਲਮ ‘ਸ਼ਕੁੰਤਲਾ ਦੇਵੀ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ । ਇਸ ਦੇ ਟ੍ਰੇਲਰ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅੱਖ ਝਪਕਦੇ ਹੀ ਮੈਥਮੈਟਿਕਸ ਜੀਨੀਅਸ ‘ਸ਼ੰਕੁਤਲਾ ਦੇਵੀ’  ਮੈਥ ਦੇ ਹਰ ਗੁੰਝਲਦਾਰ ਸਵਾਲ ਦਾ ਜਵਾਬ ਦੇ ਦਿੰਦੀ ਸੀ । ਦੱਸ ਦਈਏ ਕਿ ਇਹ ਫ਼ਿਲਮ ‘ਸ਼ਕੁੰਤਲਾ ਦੇਵੀ’ ਦੇ ਜੀਵਨ ‘ਤੇ ਬਣ ਰਹੀ ਹੈ । ਸ਼ੰਕੁਤਲਾ ਦੇਵੀ ਇੰਡੀਅਨ ਲੇਖਿਕਾ ਤੇ ਮੇਂਟਲ ਕੈਲਕੁਲੇਟਰ ਸੀ। ਉਹ ਦਿਮਾਗ ‘ਚ ਹੀ ਸਭ ਕੁਝ ਕੈਲਕੁਲੇਟ ਕਰ ਲੈਣ ਦੀ ਅਦਭੁੱਤ ਸ਼ਕਤੀ ਦੀ ਵਜਾ ਕਰਕੇ ਦਿ ਹਿਊਮਨ ਕੰਪਿਊਟਰ ਦੇ ਨਾਂਅ ਨਾਲ ਮਸ਼ਹੂਰ ਸਨ। ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਸ ‘ਚ ਵੀ ਉਨ੍ਹਾਂ ਦਾ ਨਾਂ ਦਰਜ ਹੈ।

ਉੱਧਰ ਇਸ ਫ਼ਿਲਮ ਨੂੰ ਲੈ ਕੇ ਵਿਦਿਆ ਬਾਲਨ ਕਾਫੀ ਉਤਸ਼ਾਹਿਤ ਹਨ। ਵਿਦਿਆ ਬਾਲਨ ਦੀ ਫ਼ਿਲਮ ਦਾ  ਟ੍ਰੇਲਰ ਸੋਸ਼ਲ ਮੀਡੀਆ ਦੇ ਗਲਿਆਰਿਆਂ ‘ਚ ਛਾ ਗਈ ਹੈ। ਦਰਸ਼ਕਾਂ ਵੱਲੋਂ ਟੀਜ਼ਰ ਤੇ ਟ੍ਰੇਲਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

https://www.instagram.com/p/CCpj0uMHxJN/

ਇਸ ਫ਼ਿਲਮ ਨੂੰ ਅਨੂੰ ਮੇਨਨ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਫ਼ਿਲਮ ‘ਚ ਵਿਦਿਆ ਬਾਲਨ ਤੋਂ ਇਲਾਵਾ ਸਾਨਿਆ ਮਲਹੋਤਰਾ ਦਿਖਾਈ ਦੇਣਗੇ ਜੋ ਕਿ ਉਨ੍ਹਾਂ ਦੀ ਧੀ ਦਾ ਰੋਲ ਨਿਭਾ ਰਹੇ ਹਨ ।ਉੱਥੇ ਹੀ ਜੀਸ਼ੂ ਸੇਨ ਗੁਪਤਾ ਅਤੇ ਅਮਤੀ ਸਾਧ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network