Advertisment

‘ਸ਼ਕੁੰਤਲਾ ਦੇਵੀ’ ਫ਼ਿਲਮ ‘ਚ ਅਦਾਕਾਰਾ ਵਿਦਿਆ ਬਾਲਨ ਦਾ ਵੱਖਰਾ ਅੰਦਾਜ਼ ਆਏਗਾ ਨਜ਼ਰ, ਟੀਜ਼ਰ ਆਇਆ ਸਾਹਮਣੇ

author-image
By Shaminder
New Update
‘ਸ਼ਕੁੰਤਲਾ ਦੇਵੀ’ ਫ਼ਿਲਮ ‘ਚ ਅਦਾਕਾਰਾ ਵਿਦਿਆ ਬਾਲਨ ਦਾ ਵੱਖਰਾ ਅੰਦਾਜ਼ ਆਏਗਾ ਨਜ਼ਰ, ਟੀਜ਼ਰ ਆਇਆ ਸਾਹਮਣੇ
Advertisment
ਅਦਾਕਾਰਾ ਵਿਦਿਆ ਬਾਲਨ ਦੀ ਫ਼ਿਲਮ ‘ਸ਼ੰਕੁਤਲਾ ਦੇਵੀ’ ਦਾ ਦਰਸ਼ਕਾਂ ਵੱਲੋਂ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ।ਫ਼ਿਲਮ ਦਾ ਟ੍ਰੇਲਰ 15 ਜੁਲਾਈ ਨੂੰ ਰਿਲੀਜ਼ ਹੋਣ ਜਾ ਰਿਹਾ ਹੈ ।ਇਸ ਤੋਂ ਪਹਿਲਾਂ ਫ਼ਿਲਮ ਦਾ ਇੱਕ ਛੋਟਾ ਜਿਹਾ ਟੀਜ਼ਰ ਜਾਰੀ ਕੀਤਾ ਗਿਆ ਹੈ। ਇਸ ਟੀਜ਼ਰ ਨੂੰ ਵਿਦਿਆ ਬਾਲਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕਰਨ ਦੇ ਨਾਲ ਹੀ ਇਹ ਜਾਣਕਾਰੀ ਵੀ ਸਾਂਝੀ ਕੀਤੀ ਹੈ ਕਿ ਇਸ ਦਾ ਟ੍ਰੇਲਰ 15 ਜੁਲਾਈ ਦਿਨ ਬੁੱਧਵਾਰ ਨੂੰ ਰਿਲੀਜ਼ ਹੋਵੇਗਾ। https://www.instagram.com/p/CCnEc97ntRq/ ਇਹ ਫ਼ਿਲਮ ਮੈਥਮੈਟਿਕਸ ਜੀਨੀਅਸ ਸ਼ੰਕੁਤਲਾ ਦੇਵੀ ਦੇ ਜੀਵਨ ‘ਤੇ ਬਣ ਰਹੀ ਹੈ । ਜਿਸ ‘ਚ ਵਿੱਦਿਆ ‘ਸ਼ਕੁੰਤਲਾ ਦੇਵੀ’ ਦਾ ਕਿਰਦਾਰ ਨਿਭਾਏਗੀ । ਇਸ ਟੀਜ਼ਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਤਿਆਰ ਜੋ ਜਾਓ ਕੱਲ੍ਹ ਰਿਲੀਜ਼ ਹੋਵੇਗਾ ਟ੍ਰੇਲਰ, ਮੈਥਮੈਟਿਕਸ ਜੀਨੀਅਸ ਨੂੰ ਮਿਲਣ ਨੂੰ ਤਿਆਰ ਹੋ ਜਾਓ’। https://www.instagram.com/p/CBQMhi3nSOs/ ਫ਼ਿਲਮ ‘ਚ ਵਿਦਿਆ ਬਾਲਨ ਤੋਂ ਇਲਾਵਾ ਸਾਨਿਆ ਮਲਹੋਤਰਾ ਦਿਖਾਈ ਦੇਣਗੇ ਜੋ ਕਿ ਉਨ੍ਹਾਂ ਦੀ ਧੀ ਦਾ ਰੋਲ ਨਿਭਾ ਰਹੇ ਹਨ ।ਉੱਥੇ ਹੀ ਜੀਸ਼ੂ ਸੇਨ ਗੁਪਤਾ ਅਤੇ ਅਮਤੀ ਸਾਧ ਵੀ ਫ਼ਿਲਮ ਦੇ ਮੁੱਖ ਕਿਰਦਾਰਾਂ ਚੋਂ ਇੱਕ ਹਨ । https://www.instagram.com/p/CAqAj28HeCM/
Advertisment

Stay updated with the latest news headlines.

Follow us:
Advertisment
Advertisment
Latest Stories
Advertisment