ਸ਼ਾਲਿਨੀ ਤਲਵਾੜ ਨੇ ਹਨੀ ਸਿੰਘ ਦੇ ਪਿਤਾ ਤੇ ਆਪਣੇ ਸਹੁਰੇ ’ਤੇ ਲਗਾਇਆ ਗੰਦਾ ਇਲਜ਼ਾਮ, ਕਿਹਾ ਇਸ ਤਰ੍ਹਾਂ ਦੀ ਗੰਦੀ ਹਰਕਤ ਕਰਦਾ ਸੀ ਸਹੁਰਾ

written by Rupinder Kaler | August 06, 2021

ਹਨੀ ਸਿੰਘ ਤੇ ਸ਼ਾਲਿਨੀ ਤਲਵਾੜ ਦਾ ਮਾਮਲਾ ਲਗਾਤਾਰ ਉਲਝਦਾ ਜਾ ਰਿਹਾ ਹੈ ।ਹਨੀ ਸਿੰਘ 'ਤੇ ਘਰੇਲੂ ਹਿੰਸਾ ਦਾ ਮਾਮਲਾ ਦਰਜ਼ ਕਰਵਾਉਣ ਵਾਲੀ ਸ਼ਾਲਿਨੀ ਹਨੀ ਸਿੰਘ ਤੇ ਉਸ ਦੇ ਪਰਿਵਾਰ ’ਤੇ ਇੱਕ ਤੋਂ ਬਾਅਦ ਇੱਕ ਗੰਭੀਰ ਇਲਜ਼ਾਮ ਲਗਾ ਰਹੀ ਹੈ ।ਇਸ ਮਾਮਲੇ ਵਿਚ ਸ਼ਾਲਿਨੀ ਦਾ ਇਕ ਹੋਰ ਹੈਰਾਨ ਕਰਨ ਵਾਲਾ ਬਿਆਨ ਸਾਹਮਣੇ ਆਇਆ ਹੈ। ਸ਼ਾਲਿਨੀ ਨੇ ਹਨੀ ਸਿੰਘ ਦੇ ਪਿਤਾ ਤੇ ਆਪਣੇ ਸਹੁਰੇ 'ਤੇ ਗਲਤ ਤਰੀਕੇ ਨਾਲ ਛੂਹਣ ਦਾ ਦੋਸ਼ ਲਗਾਇਆ ਹੈ।

Pic Courtesy: Instagram

ਹੋਰ ਪੜ੍ਹੋ :

ਪਹਿਲੀ ਮੁਲਾਕਾਤ ਦੌਰਾਨ ਵਿਰਾਟ ਕੋਹਲੀ ਅਨੁਸ਼ਕਾ ਨਾਲ ਕਰ ਬੈਠੇ ਸਨ ਇਹ ਮਜ਼ਾਕ

Pic Courtesy: Instagram

ਸ਼ਾਲਿਨੀ ਨੇ ਦੱਸਿਆ ਕਿ ਜਦੋਂ ਉਹ ਕੱਪੜੇ ਬਦਲਦੀ ਸੀ ਤਾਂ ਕਈ ਵਾਰ ਉਸਦਾ ਸਹੁਰਾ ਨਸ਼ੇ ਦੀ ਹਾਲਤ ਵਿਚ ਉਸਦੇ ਕਮਰੇ ਵਿਚ ਦਾਖ਼ਲ ਹੋ ਜਾਂਦਾ ਸੀ ਅਤੇ ਉਸ ਨੂੰ ਗਲਤ ਤਰੀਕੇ ਨਾਲ ਹੱਥ ਲਗਾਉਂਦਾ ਸੀ। ਇਸ ਤੋਂ ਪਹਿਲਾਂ ਸ਼ਾਲਿਨੀ ਨੇ ਹਨੀ ਸਿੰਘ ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਹਨੀ ਸਿੰਘ ਨੇ ਹਨੀਮੂਨ ਦੌਰਾਨ ਵੀ ਉਸ ਨਾਲ ਕੁੱਟਮਾਰ ਕੀਤੀ ਸੀ।

Pic Courtesy: Instagram

 

ਜਦੋਂ ਉਹ ਆਪਣੇ ਹਨੀਮੂਨ ਲਈ ਮਾਰੀਸ਼ਸ ਗਏ ਤਾਂ ਹਨੀ ਸਿੰਘ ਦਾ ਵਿਵਹਾਰ ਕੁਝ ਬਦਲਿਆ ਹੋਇਆ ਜਾਪਦਾ ਸੀ। ਪਰ ਜਦੋਂ ਮੈਂ ਉਸ ਤੋਂ ਪੁੱਛਿਆ , ਤਾਂ ਉਹ ਮੈਨੂੰ ਖਿੱਝ ਕੇ ਬੋਲਣ ਲਗ ਪਏ। ਇਸ ਦਿਨ ਤੋਂ ਹੀ ਦੋਹਾਂ ਦਾ ਰਿਸ਼ਤਾ ਵਿਗੜਦਾ ਗਿਆ । ਦੱਸ ਦੇਈਏ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾੜ ਨੇ 20 ਸਾਲਾਂ ਦੀ ਦੋਸਤੀ ਤੋਂ ਬਾਅਦ ਵਿਆਹ ਕਰਵਾਇਆ ਸੀ । ਦੋਵਾਂ ਦਾ ਵਿਆਹ ਸਾਲ 2011 ਵਿਚ ਹੋਇਆ ਸੀ।

0 Comments
0

You may also like