Advertisment

'ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆਂ' ਵਰਗੇ ਕਈ ਹਿੱਟ ਗੀਤ ਦਿੱਤੇ ਹਨ ਪੰਜਾਬ ਦੀ ਇਸ ਧੀ ਨੇ, ਇਸ ਕਾਰਨ ਕਰਕੇ ਕਈ ਦਹਾਕੇ ਰਹੀ ਗੁੰਮਨਾਮ

author-image
By Rupinder Kaler
New Update
'ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆਂ' ਵਰਗੇ ਕਈ ਹਿੱਟ ਗੀਤ ਦਿੱਤੇ ਹਨ ਪੰਜਾਬ ਦੀ ਇਸ ਧੀ ਨੇ, ਇਸ ਕਾਰਨ ਕਰਕੇ ਕਈ ਦਹਾਕੇ ਰਹੀ ਗੁੰਮਨਾਮ
Advertisment
ਜਿਸ ਤਰ੍ਹਾਂ ਨੁਸਰਤ ਫਤਿਹ ਅਲੀ ਖ਼ਾਨ ਨੂੰ ਸੁਰਾਂ ਦਾ ਸੁਲਤਾਨ ਕਿਹਾ ਜਾਂਦਾ ਹੈ ਉਸੇ ਤਰ੍ਹਾਂ ਸ਼ਮਸ਼ਾਦ ਬੇਗਮ ਨੂੰ ਸੁਰਾਂ ਦੀ ਮਲਕਾ ਕਿਹਾ ਜਾਂਦਾ ਹੈ । ਭਾਵੇਂ ਉਹ ਇਸ ਦੁਨੀਆ ਵਿੱਚ ਨਹੀਂ ਹਨ ਪਰ ਉਹਨਾਂ ਦੇ ਗਾਣਿਆਂ ਦੇ ਬੋਲ ਅੱਜ ਵੀ ਕੰਨਾਂ ਵਿੱਚ ਰਸ ਘੋਲਦੇ ਹਨ । ਉਹਨਾਂ ਦੀ ਆਵਾਜ਼ ਵਿੱਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਆਉਂਦੀ ਹੈ ਕਿਉਂਕਿ ਉਹ ਪੰਜਾਬ ਦੀ ਜੰਮਪਲ ਸੀ । ਉਹਨਾਂ ਨੇ 94  ਸਾਲ ਦੀ ਉਮਰ 'ਚ ਆਪਣੀ ਧੀ ਦੇ ਘਰ ਮੁੰਬਈ ਵਿੱਚ ਆਖਰੀ ਸਾਹ ਲਿਆ ਸੀ । Shamshad Begum Shamshad Begum ਉਹਨਾਂ ਦੇ ਨਜ਼ਦੀਕੀਆਂ ਦਾ ਕਹਿਣਾ ਹੈ ਕਿ ਸ਼ਮਸ਼ਾਦ ਬੇਗਮ ਦਾ  ਜਨਮ 14 ਅਪਰੈਲ ਨੂੰ ਅੰਮ੍ਰਿਤਸਰ ਵਿੱਚ ਹੋਇਆ ਸੀ ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਸ਼ਮਸ਼ਾਦ ਦੀ ਪੈਦਾਇਸ਼ ਲਾਹੌਰ ਦੀ ਸੀ । ਉਹਨਾਂ ਦੇ ਸੰਗੀਤਕ ਸ਼ਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ 1937 ਨੂੰ ਆਲ ਇੰਡੀਆ ਰੇਡੀਓ ਲਾਹੌਰ ਤੇ ਪਹਿਲੀ ਵਾਰ ਗਾਣਾ ਗਾਇਆ ਸੀ । ਇਹ ਗਾਣਾ ਉਸ ਸਮੇਂ ਦੇ ਸੰਗੀਤ ਨਿਰਦੇਸ਼ਕ ਮਾਸਟਰ ਗ਼ੁਲਾਮ ਹੈਦਰ ਦੇ ਕੰਨੀਂ ਪਿਆ ਤਾਂ ਉਹ ਸ਼ਮਸ਼ਾਦ ਬੇਗਮ ਦੀ ਅਵਾਜ਼ ਦੇ ਕਾਇਲ ਹੋ ਗਏ ਸਨ । ਉਹਨਾਂ ਨੇ ਹੀ  ਸ਼ਮਸ਼ਾਦ ਬੇਗਮ ਨੂੰ ਆਪਣੀ ਆਉਣ ਵਾਲੀ ਫ਼ਿਲਮ 'ਯਮਲਾ ਜੱਟ' ਵਿੱਚ ਗਾਣਾ ਗਾਉਣ ਦਾ ਮੌਕਾ ਦਿੱਤਾ  ।
Advertisment
Shamshad Begum Shamshad Begum ਸ਼ਮਸ਼ਾਦ ਬੇਗਮ ਨੇ 'ਕਣਕਾਂ ਦੀਆਂ ਫ਼ਸਲਾਂ ਪੱਕੀਆਂ ਨੇ' ਗੀਤ ਗਾ ਕੇ ਹਰ ਇੱਕ ਨੂੰ ਆਪਣੀ ਅਵਾਜ਼ ਦਾ ਦੀਵਾਨਾ ਬਣਾ ਲਿਆ ਸੀ ।ਸ਼ਮਸ਼ਾਦ ਬੇਗਮ ਨੂੰ ਬਚਪਨ ਵਿੱਚ ਹੀ ਗਾਉਣ ਦਾ ਸ਼ੌਂਕ ਸੀ ਬਚਪਨ ਵਿੱਚ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਗਰਾਮੋਫ਼ੋਨ ਕੰਪਨੀ ਅਤੇ ਫ਼ਿਲਮਾਂ ਲਈ ਗਾਉਣ ਦੀ ਇਜਾਜ਼ਤ ਇਸ ਸ਼ਰਤ 'ਤੇ ਦਿੱਤੀ ਸੀ ਕਿ ਉਹ ਬੁਰਕੇ ਦਾ ਸਨਮਾਨ ਰੱਖੇਗੀ। ਇਹੀ ਵੱਡਾ ਕਾਰਨ ਸੀ ਕਿ ਉਸ ਨੇ 70  ਦੇ ਦਹਾਕੇ ਤੱਕ ਆਪਣੀ ਫ਼ੋਟੋ ਵੀ ਨਾ ਖਿਚਵਾਈ। ਸੰਨ 1955 ਵਿੱਚ ਆਪਣੇ ਪਤੀ ਗਨਪਤ ਲਾਲ ਬੱਟੋ ਦੀ ਮੌਤ ਤੋਂ ਬਾਅਦ ਸ਼ਮਸ਼ਾਦ ਬੇਗਮ ਨੇ ਬਾਕੀ ਸਾਰੀ ਉਮਰ ਆਪਣੀ ਧੀ ਊਸ਼ਾ ਰੱਤੜਾ ਦੇ ਘਰ ਮੁੰਬਈ ਵਿੱਚ ਹੀ ਬਿਤਾਈ। ਸ਼ਮਸ਼ਾਦ ਬੇਗਮ ਨੇ ਉਰਦੂ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ ਅਤੇ ਤਾਮਿਲ ਫ਼ਿਲਮਾਂ ਵਿੱਚ ਕਈ ਗਾਣਿਆਂ ਨੂੰ ਆਪਣੀ ਅਵਾਜ਼ ਦਿੱਤੀ ਸੀ । ਪਰ ਪੰਜਾਬੀ ਮਾਂ ਬੋਲੀ ਨਾਲ ਉਸ ਦਾ ਖ਼ਾਸ ਲਗਾਅ ਸੀ । ਪੰਜਾਬੀ ਭਾਸ਼ਾ ਵਿੱਚ ਗਾਏ ਉਹਨਾਂ ਦੇ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ਸਭ ਤੋਂ ਪਹਿਲਾਂ 'ਕੱਤਿਆ ਕਰੂੰ ਤੇਰਾ ਰੂੰ', 'ਭਾਵੇਂ ਬੋਲ ਤੇ ਭਾਵੇਂ ਨਾ ਬੋਲ, 'ਮੁੱਲ ਵਿਕਦਾ ਸੱਜਣ ਮਿਲ ਜਾਵੇ, ਲੈ ਲਵਾਂ ਮੈਂ ਜਿੰਦ ਵੇਚ ਕੇ' ਜਾਂ 'ਬੱਤੀ ਬਾਲ ਕੇ ਬਨੇਰੇ ਉੱਤੇ ਰੱਖਦੀ ਆਂ' ਗਾਣੇ ਆਉਂਦੇ ਹਨ । ਤਤਕਾਲੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸ਼ਮਸ਼ਾਦ ਨੂੰ 31 ਮਾਰਚ 2009 ਵਾਲੇ ਦਿਨ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਤਾਂ ਉਹ ਵੀਲ੍ਹ ਚੇਅਰ 'ਤੇ ਪੁਰਸਕਾਰ ਹਾਸਲ ਕਰਨ ਆਈ ਸੀ। ਸ਼ਮਸ਼ਾਦ ਬੇਗਮ ਦੀ ਜ਼ਿੰਦਗੀ ਨੂੰ ਹੋਰ ਨੇੜੇ ਤੋਂ ਹੋ ਕੇ ਜਾਣਨ ਲਈ ਦੇਖਣਾ ਨਾ ਭੁੱਲਣਾ ਸਾਡਾ ਸ਼ੋਅ 'ਪੰਜਾਬ ਮੇਲ' ਦਿਨ 22  ਅਪ੍ਰੈਲ, ਰਾਤ 8  ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ । shamshad shamshad
Advertisment

Stay updated with the latest news headlines.

Follow us:
Advertisment
Advertisment
Latest Stories
Advertisment