ਅਦਾਕਾਰ ਸੰਜੇ ਕਪੂਰ ਦੀ ਧੀ ਦੀ ਇਸ ਵੀਡੀਓ ਨੇ ਸੋਸ਼ਲ ਮੀਡੀਆ ’ਤੇ ਮਚਾਈ ਤੜਥੱਲੀ, ਤੁਸੀਂ ਵੀ ਦੇਖ ਕੇ ਹੋ ਜਾਓਗੇ ਹੈਰਾਨ

written by Rupinder Kaler | October 02, 2019

ਬਾਲੀਵੁੱਡ ਅਦਾਕਾਰ ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਦੀ ਏਨੀਂ ਦਿਨੀਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡੀਓ ਵਿੱਚ ਉਹ ਜ਼ਬਰਦਸਤ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕਾਂ ਨੇ ਵੀ ਸ਼ਨਾਇਆ ਦੀ ਖੂਬ ਤਾਰੀਫ ਕੀਤੀ ਹੈ। ਇਸ ਵੀਡੀਓ ‘ਚ ਸ਼ਨਾਇਆ ਨਾਲ ਇੰਟਰਨੈਸ਼ਨਲ ਬੈਲੀ ਡਾਂਸਰ ਸੰਜਨਾ ਮੁਥਰੇਜਾ ਵੀ ਡਾਂਸ ਕਰਦੀ ਨਜ਼ਰ ਆ ਰਹੀ ਹੀ। ਲੋਕ ਇਸ ਵੀਡੀਓ ਨੂੰ ਲਗਤਾਰ ਸ਼ੇਅਰ ਤੇ ਲਾਈਕ ਕਰ ਰਹੇ ਹਨ । https://www.instagram.com/p/B171B3bAJ8o/ ਇਸ ਵੀਡੀਓ ਦੇ ਵੀਵਰਜ਼ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ਨਾਇਆ ਨੂੰ ਅਕਸਰ ਹੀ ਡਾਂਸ ਕਲਾਸ ਤੋਂ ਬਾਹਰ ਆਉਂਦੇ ਵੇਖਿਆ ਗਿਆ ਸੀ ਪਰ ਹੁਣ ਪਹਿਲੀ ਵਾਰ ਸ਼ਨਾਇਆ ਕੋਈ ਡਾਂਸ ਵੀਡੀਓ ਸਾਹਮਣੇ ਆਈ ਹੈ । https://www.instagram.com/p/B28r0Z4FXRT/ ਖ਼ਬਰਾਂ ਦੀ ਮੰਨੀਏ ਤਾਂ ਸ਼ਨਾਇਆ, ਚੰਕੀ ਦੀ ਧੀ ਅਨੰਨਿਆ ਪਾਂਡੇ ਤੇ ਸ਼ਹਾਰੁਖ ਦੀ ਧੀ ਸੁਹਾਨਾ ਖ਼ਾਨ ਦੀ ਵਧੀਆ ਸਹੇਲੀ ਹੈ । ਅਨੰਨਿਆ ਨੇ ਤਾਂ ਬਾਲੀਵੁੱਡ ‘ਚ ਐਂਟਰੀ ਕਰ ਲਈ ਹੈ ਹੁਣ ਬਾਕੀ ਦੋਵਾਂ ਦੀ ਐਂਟਰੀ ਦਾ ਇੰਤਜ਼ਾਰ ਹੈ। ਉਂਝ ਸੁਹਾਨਾ ਤੇ ਸ਼ਨਾਇਆ ਨੇ ਵੀ ਬਾਲੀਵੁੱਡ ਐਂਟਰੀ ਦੀ ਤਿਆਰੀ ਕਰ ਲਈ ਹੈ। https://www.instagram.com/p/Bz5FREzF2hB/

0 Comments
0

You may also like