
ਪੰਜਾਬੀ ਗੀਤਾਂ ਦਾ ਜਾਦੂ ਹਰ ਕਿਸੇ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ।ਹਰ ਕੋਈ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦਾ ਦਿਖਾਈ ਦੇ ਰਿਹਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸ਼ਖਸ ਦਾ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਹਿੰਦੀ ਗੀਤ (Hindi Song) ‘ਤੇ ਭੰਗੜਾ (Bhangra) ਪਾਉਂਦਾ ਹੋਇਆ ਦਿਖਾਈ ਦੇ ਰਿਹਾ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਸਿਮੂ ਲਿਊ (Simu Liu) ਨੇ ਟੋਰਾਂਟੋ ‘ਚ ਜੂਨੋ ਅਵਾਰਡਸ ਦੇ ਮੌਕੇ ‘ਤੇ ਭੰਗੜਾ ਪੇਸ਼ ਕੀਤਾ ।

ਹੋਰ ਪੜ੍ਹੋ : ਫੈਨਸ ਦੇ ਲਈ ਖੁਸ਼ਖਬਰੀ, ਹੁਣ ਆਨਲਾਈਨ ਵੇਖ ਸਕਦੇ ਹੋ ਕੇਜੀਐੱਫ ਚੈਪਟਰ-2
ਇਸ ਮੌਕੇ ਸਿਊ ਲਿਊ ਦੇ ਨਾਲ ਮੰਚ ‘ਤੇ ਭਾਰਤੀ ਮੂਲ ਦੇ ਗਾਇਕ ਤੇਸ਼ੇਰ ਵੀ ਮੌਜੂਦ ਸਨ । ਜਿਸ ਦਾ ਅਸਲ ਨਾਮ ਹਿਤੇਸ਼ ਸ਼ਰਮਾ ਹੈ । ਦੱਸ ਦਈਏ ਕਿ ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਛਾ ਜਾਂਦਾ ਹੈ । ਬੀਤੇ ਦਿਨੀਂ ਵੀ ਇੱਕ ਵੀਡੀਓ ਵਾਇਰਲ ਹੋਇਆ ਸੀ ।

ਹੋਰ ਪੜ੍ਹੋ : ਗਿੱਪੀ ਗਰੇਵਾਲ ਦਾ ਪ੍ਰਸ਼ੰਸਕ ਬਣਾ ਕੇ ਲਿਆਇਆ ਬੇਟੇ ਗੁਰਬਾਜ਼ ਗਰੇਵਾਲ ਨਾਲ ਉਸ ਦੇ ਦਾਦੇ ਦੀ ਤਸਵੀਰ, ਵੇਖੋ ਵੀਡੀਓ
ਜਿਸ ‘ਚ ਪੰਜਾਬੀ ਗੀਤਾਂ ‘ਤੇ ਕੁਝ ਗੋਰੇ ਡਾਂਸ ਕਰਦੇ ਹੋਏ ਦਿਖਾਈ ਦਿੱਤੇ ਸਨ । ਇਹ ਪੁਲਿਸ ਵਾਲੇ ਕਿਸੇ ਸ਼ਖਸ ਵੱਲੋਂ ਉੱਚੀ ਆਵਾਜ਼ ‘ਚ ਗਾਣੇ ਚਲਾਉਣ ‘ਤੇ ਪੰਜਾਬੀ ਪਰਿਵਾਰ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਪਹੁੰਚੇ ਸਨ, ਪਰ ਇਹ ਗੋਰੇ ਕਾਰਵਾਈ ਕਰਨ ਦੀ ਬਜਾਏ, ਉੱਥੇ ਡੀਜੇ ‘ਤੇ ਵੱਜਦੇ ਪੰਜਾਬੀ ਗੀਤਾਂ ‘ਤੇ ਡਾਂਸ ਕਰਨ ਲੱਗ ਪਏ ਸਨ ।

ਇਸ ਵੀਡੀਓ ਨੂੰ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਅਫਰੀਕੀ ਮੂਲ ਦੇ ਇੱਕ ਸ਼ਖਸ ਦੇ ਵੱਲੋਂ ਵੀ ਪੰਜਾਬੀ ਗੀਤਾਂ ‘ਤੇ ਵੀਡੀਓਜ਼ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।
View this post on Instagram