ਕਪਿਲ ਸ਼ਰਮਾ ਨੇ ਆਪਣੀ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਕਿਹਾ ‘ਤਸਵੀਰ ‘ਚ ਮੈਨੂੰ ਲੱਭੋ ਕਿੱਥੇ ਹਾਂ ਮੈਂ’

written by Shaminder | July 15, 2021

ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕਪਿਲ ਸ਼ਰਮਾ ਨੇ ਲਿਖਿਆ ਕਿ ਆਪਣੇ ਪਲੇਅ ਦੀ ਰਿਹਰਸਲ ਖਤਮ ਕਰਨ ਤੋਂ ਬਾਅਦ ਸਾਡੀ ਟੀਮ ਦਾ ਮਿਊਜ਼ੀਕਲ ਸੈਸ਼ਨ ਹੁੰਦਾ ਸੀ । ਇਸ ਤਸਵੀਰ ‘ਚ ਮੈਨੂੰ ਲੱਭੋ ਕਿੱਥੇ ਹਾਂ ਮੈਂ ਤੇ ਕਮੈਂਟਸ ‘ਚ ਲਿਖੋ’।

kapil sharma shared his old image with fans Image From Instagram
ਹੋਰ ਪੜ੍ਹੋ : ਖੇਡ ਖੇਡ ਵਿੱਚ 6300 ਫੁੱਟ ਡੂੰਘੀ ਖੱਡ ਵਿੱਚ ਡਿੱਗੀਆਂ ਦੋ ਔਰਤਾਂ, ਵੀਡੀਓ ਵਾਇਰਲ 
kapil second baby Image From Instagram
ਇਸ ਤਸਵੀਰ ‘ਤੇ ਕਪਿਲ ਸ਼ਰਮਾ ਦੇ ਫੈਨਸ ਵੱਲੋਂ ਵੀ ਆਪਣਾ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ । ਜਿੱਥੇ ਕਈ ਸੈਲੀਬ੍ਰੇਟੀਜ਼ ਨੇ ਵੀ ਇਸ ਤੇ ਪ੍ਰਤੀਕਰਮ ਦਿੱਤੇ ਹਨ । ਉੱਥੇ ਹੀ ਉਨ੍ਹਾਂ ਦੇ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਇਸ ਤਸਵੀਰ ਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਤਸਵੀਰ ‘ਚ ਕਪਿਲ ਨੂੰ ਪਛਾਨਣਾ ਵੀ ਮੁਸ਼ਕਿਲ ਹੈ ।
kapil daughter Image From Instagram
ਕਪਿਲ ਸ਼ਰਮਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਆਪਣੇ ਸ਼ੋਅ ਕਾਰਨ ਕਾਫੀ ਪ੍ਰਸਿੱਧ ਹਨ । ਉਨ੍ਹਾਂ ਦੇ ਸ਼ੋਅ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ । ਕਪਿਲ ਸ਼ਰਮਾ ਇੱਕ ਕਾਮੇਡੀਅਨ ਬਣਨ ਤੋਂ ਪਹਿਲਾਂ ਗਾਇਕ ਬਣਨਾ ਚਾਹੁੰਦੇ ਸਨ ।
 
View this post on Instagram
 

A post shared by Kapil Sharma (@kapilsharma)

0 Comments
0

You may also like