ਕੌਰ ਬੀ ਨੇ ਸਰਦੂਲ ਸਿਕੰਦਰ ਦਾ ਵੀਡੀਓ ਸਾਂਝਾ ਕਰਦੇ ਹੋਏ ਕਿਹਾ ਲੀਜੇਂਡਸ ਕਦੇ ਨਹੀਂ ਮਰਦੇ

written by Shaminder | February 27, 2021

ਸਰਦੂਲ ਸਿਕੰਦਰ ਜਿਨ੍ਹਾਂ ਨੇ ਕਈ ਦਹਾਕੇ ਪੰਜਾਬੀ ਇੰਡਸਟਰੀ ‘ਤੇ ਰਾਜ ਕੀਤਾ । ਪਰ ਅੱਜ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇਹ ਸਿਤਾਰਾ ਸਾਡੇ ਤੋਂ ਹਮੇਸ਼ਾ ਲਈ ਦੂਰ ਹੋ ਚੁੱਕਿਆ ਹੈ । ਸਰਦੂਲ ਸਿਕੰਦਰ ਨੂੰ ਹਰ ਕੋਈ ਯਾਦ ਕਰ ਰਿਹਾ ਹੈ ।

sardool sikander Image from Kaur B's instagram
ਹੋਰ ਪੜ੍ਹੋ : ਗੁਰੂ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ‘ਤੇ ਦਿਲਜੀਤ ਦੋਸਾਂਝ ਨੇ ਦਿੱਤੀ ਵਧਾਈ
sardool sikander Image from Kaur B's instagram
ਗਾਇਕਾ ਕੌਰ ਬੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਮਰਹੂਮ ਗਾਇਕ ਸਰਦੂਲ ਸਿਕੰਦਰ ਕੌਰ ਬੀ ਦਾ ਗੀਤ ‘ਜੁੱਤੀ ਪਟਿਆਲੇ ਦੀ’ ਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੌਰ ਬੀ ਨੇ ਲਿਖਿਆ ਕਿ ‘ਮੈਂ ਜਿੰਨੀ ਵਾਰ ਵੀ ਮਿਲੀ ਸਰ ਮੈਨੂੰ ਹਮੇਸ਼ਾ ਕਹਿੰਦੇ ਸੀ ਤੇਰਾ ਇਹ ਗਾਣਾ ਮੈਨੂੰ ਬਹੁਤ ਪਸੰਦ ਹੈ।
kaur b with sardool sikander Image from Kaur B's instagram
ਉਸ ਦਿਨ ਉਨ੍ਹਾਂ ਏਨੀਂ ਖੁਸ਼ੀ ਨਾਲ ਇਹ ਗੀਤ ਖੁਦ ਗਾਇਆ ‘ਤੇ ਬਹੁਤ ਸਾਰੀਆਂ ਗੱਲਾ ਦੱਸੀਆਂ ਕਿ ਸਟੇਜ ‘ਤੇ ਏਦਾਂ ਗਾਇਆ ਕਰ । ਇਹ ਟਾਈਮ ਕਦੀਂ ਨਹੀਂ ਭੁੱਲੂਗਾ । ਧੰਨਵਾਦ ਹਰ ਚੀਜ਼ ਲਈ #ਸਰਦੂਲਸਿਕੰਦਰ ਜੀ। ਲੀਜੈਂਡਸ ਕਦੇ ਨਹੀਂ ਮਰਦੇ’। ਇਸ ਤੋਂ ਪਹਿਲਾਂ ਵੀ ਕੌਰ ਬੀ ਨੇ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ ।
 
View this post on Instagram
 

A post shared by KaurB🔥 (@kaurbmusic)

0 Comments
0

You may also like