ਸੈਫ ਅਲੀ ਖ਼ਾਨ ਦੀ ਮਾਂ ਦਾ ਕੌਣ ਹੈ ਫੈਵਰੇਟ ਪੋਤਾ-ਪੋਤੀ ! ਕਰੀਨਾ ਦੇ ਸਵਾਲ ’ਤੇ ਦਿੱਤਾ ਇਹ ਜਵਾਬ

Written by  Rupinder Kaler   |  December 14th 2019 04:56 PM  |  Updated: December 14th 2019 04:56 PM

ਸੈਫ ਅਲੀ ਖ਼ਾਨ ਦੀ ਮਾਂ ਦਾ ਕੌਣ ਹੈ ਫੈਵਰੇਟ ਪੋਤਾ-ਪੋਤੀ ! ਕਰੀਨਾ ਦੇ ਸਵਾਲ ’ਤੇ ਦਿੱਤਾ ਇਹ ਜਵਾਬ

ਕਰੀਨਾ ਕਪੂਰ ਹਾਲ ਹੀ ਵਿੱਚ ਆਪਣੀ ਸੱਸ ਸ਼ਰਮੀਲਾ ਟੈਗੋਰ ਨਾਲ ਇੱਕ ਸ਼ੋਅ ਵਿੱਚ ਪਹੁੰਚੀ ਸੀ । ਇਸ ਸ਼ੋਅ ਵਿੱਚ ਬਹੁਤ ਹੀ ਮਜ਼ੇਦਾਰ ਸਵਾਲ ਪੁੱਛੇ ਗਏ ਸਨ । ਇਸ ਸ਼ੋਅ ਵਿੱਚ ਕਰੀਨਾ ਨੇ ਆਪਣੀ ਸੱਸ ਸ਼ਰਮੀਲਾ ਤੋਂ ਬਹੁਤ ਹੀ ਮਜ਼ੇਦਾਰ ਸਵਾਲ ਪੁੱਛਿਆ ਸੀ, ਇਸ ਸਵਾਲ ਦਾ ਜਵਾਬ ਦੇਣਾ ਦਿੱਗਜ ਅਦਾਕਾਰਾ ਸ਼ਰਮੀਲਾ ਲਈ ਮੁਸ਼ਕਿਲ ਹੋ ਗਿਆ ।

https://www.instagram.com/p/B2OeGhYlRNg/

ਕਰੀਨਾ ਨੇ ਸ਼ਰਮੀਲਾ ਨੂੰ ਪੁੱਛਿਆ ਸੀ ਕਿ ਉਹਨਾਂ ਦੇ ਪੋਤੇ ਪੋਤੀਆਂ ਤੈਮੂਰ, ਇਨਾਯਾ, ਸਾਰਾ ਅਤੇ ਇਬਰਾਹੀਮ ਵਿੱਚੋਂ ਸਭ ਤੋਂ ਪਿਆਰਾ ਕੌਣ ਲਗਦਾ ਹੈ ਤੇ ਉਸ ਦਾ ਫੈਵਰੇਟ ਕੌਣ ਹੈ । ਕਰੀਨਾ ਨੇ ਇਸ ਸਵਾਲ ਦਾ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ । ਸ਼ਰਮੀਲਾ ਟੈਗੋਰ ਨੇ ਕਿਹਾ ‘ਮੈਂ ਹਾਲੇ ਜੀਣਾ ਹੈ ।

https://www.instagram.com/p/B4Kh9gqpmei/

ਉਹ ਸਾਰੇ ਇੱਕ ਦੂਜੇ ਤੋਂ ਵੱਖਰੇ ਹਨ ਤੇ ਇਹ ਬਹੁਤ ਹੀ ਅਦਭੁਤ ਹੈ ਕਿ ਦੋ ਵੱਡੇ ਪੋਤਾ ਪੋਤੀ ਹਨ ਤੇ ਦੋ ਬਹੁਤ ਹੀ ਛੋਟੇ ਹਨ । ਇਸ ਲਈ ਮੈਨੂੰ ਸਾਰੇ ਹੀ ਪਿਆਰੇ ਹਨ । ਸਾਰਾ ਨਾਲ ਮੈਨੂੰ ਪਿਆਰ ਹੈ । ਮੈਨੂੰ ਉਸ ਤੇ ਮਾਣ ਹੈ । ਇਬਰਾਹਮ ਇੱਕ ਅਜਿਹਾ ਹੈ ਜਿਹੜਾ ਪਟੋਦੀ ਵਾਂਗ ਦਿਖਾਈ ਦਿੰਦਾ ਹੈ ਤੇ ਕ੍ਰਿਕੇਟ ਖੇਡਦਾ ਹੈ’ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network