ਸ਼ੈਰੀ ਮਾਨ ਦੀ ਇਸ ਵੀਡਿਓ ਨੂੰ ਦੇਖ ਕੇ ਤੁਹਾਨੂੰ ਯਾਦ ਆ ਜਾਣਗੇ ਵਿੱਛੜੇ ਯਾਰ, ਬਹੁਤ ਭਾਵੁਕ ਹੈ ਵੀਡਿਓ  

written by Rupinder Kaler | May 16, 2019

ਕਹਿੰਦੇ ਹਨ ਕਿ ਕੁਝ ਦੋਸਤ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਦਿਲ ਦੇ ਬਹੁਤ ਹੀ ਕਰੀਬ ਹੁੰਦੇ ਹਨ । ਇਸ ਤਰ੍ਹਾਂ ਦੀ ਹੀ ਇੱਕ ਵੀਡਿਓ ਸੋਸ਼ਲ ਮੀਡੀਆ ਤੇ ਏਨੀਂ ਦਿਨੀ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਸ਼ੈਰੀ ਮਾਨ ਤੇ aੁਹਨਾਂ ਦੇ ਕੁਝ ਦੋਸਤ ਦਿਖਾਈ ਦੇ ਰਹੇ ਹਨ । https://www.instagram.com/p/Bwn0FHhBxWx/ ਦਰਅਸਲ ਇਹ ਵੀਡਿਓ ਸ਼ੈਰੀ ਮਾਨ ਦੇ ਕਿਸੇ ਦੋਸਤ ਦੇ ਵਿਆਹ ਦੀ ਲੱਗਦੀ ਹੈ । ਇਸ ਵੀਡਿਓ ਵਿੱਚ ਸ਼ੈਰੀ ਆਪਣੇ ਦੋਸਤ ਦੇ ਵਿਆਹ ਵਿੱਚ ਸਜਾਈ ਗਈ ਸਟੇਜ ਤੇ ਆਉਂਦੇ ਹਨ ਤੇ ਉਸ ਨੂੰ ਸ਼ਗਨ ਪਾਉਂਦੇ ਹਨ । https://www.youtube.com/watch?v=XkHZSdpsmEQ ਸੈਰੀ ਮਾਨ ਨੂੰ ਦੇਖ ਕੇ ਸਟੇਜ ਤੇ ਦੁਲਹਣ ਨਾਲ ਬੈਠਾ ਸ਼ੈਰੀ ਦਾ ਦੋਸਤ ਕਾਫੀ ਇਮੋਸ਼ਨਲ ਹੋ ਜਾਂਦਾ ਹੈ ।ਉਹ ਸ਼ੈਰੀ ਦੇ ਹੱਥ ਚੁੰਮਦਾ ਹੈ ਤੇ ਉਸ ਦੀਆਂ ਅੱਖਾਂ ਨਮ ਹੋ ਜਾਂਦੀਆ ਹਨ । ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਸ਼ੈਰੀ ਆਪਣੇ ਦੋਸਤ ਦੇ ਕਿੰਨਾਂ ਦਿਲ ਦੇ ਕਰੀਬ ਹੈ । https://www.instagram.com/p/Bxgt5ZZHjOj/

0 Comments
0

You may also like