ਬਿਮਾਰ ਮਾਂ ਲਈ ਸ਼ੈਰੀ ਮਾਨ ਨੇ ਲਿਖਿਆ ਭਾਵੁਕ ਸੰਦੇਸ਼,ਕਿਹਾ 'ਤੂੰ ਪਹਿਲਾਂ ਵੀ ਹੌਂਸਲਾ ਨਈ ਹਾਰਿਆ ਹੁਣ ਵੀ ਨਾ ਹਾਰੀਂ,ਮੈਂ ਆ ਰਿਹਾਂ'

written by Aaseen Khan | July 18, 2019

ਮਾਂ ਸਿਰਫ਼ ਸ਼ਬਦ ਨਹੀਂ ਸਗੋਂ ਪੂਰੀ ਦੁਨੀਆਂ ਹੈ ਜਿਹੜੀ ਕਿ ਆਪਣੇ ਬੱਚਿਆਂ ਤੋਂ ਵਾਰ ਦਿੰਦੀ ਹੈ। ਉਹ ਕੋਈ ਹੀ ਬਦਨਸੀਬ ਹੁੰਦਾ ਹੋਵੇਗਾ ਜਿਹੜਾ ਆਪਣੀ ਮਾਂ ਨੂੰ ਇਸ ਦੁਨੀਆਂ 'ਤੇ ਹੁੰਦੇ ਹੋਏ ਵੀ ਆਪਣੇ ਤੋਂ ਦੂਰ ਕਰ ਦਿੰਦਾ ਹੈ। ਵਿਅਕਤੀ ਜਿੱਡਾ ਮਰਜ਼ੀ ਵੱਡਾ ਆਦਮੀ ਬਣ ਜਾਵੇ ਪਰ ਮਾਂ ਲਈ ਹਮੇਸ਼ਾ ਉਸ ਦਾ ਪੁੱਤ ਹੀ ਰਹਿੰਦਾ ਹੈ। ਗਾਇਕ ਸ਼ੈਰੀ ਮਾਨ ਨੇ ਵੀ ਆਪਣੀ ਬਿਮਾਰ ਮਾਂ ਲਈ ਦਰਸ਼ਕਾਂ ਨੂੰ ਦੁਆਵਾਂ ਕਰਨ ਲਈ ਕਿਹਾ ਹੈ। ਜੀ ਹਾਂ ਸ਼ੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਸ਼ੈਰੀ ਮਾਨ ਪਿਛਲੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ ਤੋਂ ਦੂਰੀਆਂ ਬਣਾ ਕੇ ਰੱਖ ਰਹੇ ਸੀ। ਹੁਣ ਉਹਨਾਂ ਸੀ ਦੀ ਵਜ੍ਹਾ ਸਾਫ ਕਰ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹਿ ਹਨ, ਜਿਸ ਕਰਕੇ ਉਹ ਸ਼ੋਸ਼ਲ ਮੀਡੀਆ 'ਤੇ ਸਰੋਤਿਆਂ ਨਾਲ ਨਹੀਂ ਮਿਲ ਪਾ ਰਹੇ।

ਉਹਨਾਂ ਆਪਣੀ ਮਾਂ ਲਈ ਭਾਵੁਕ ਹੁੰਦੇ ਹੋਏ ਕੁਝ ਇਸ ਤਰ੍ਹਾਂ ਦਿਲ ਦੀ ਗੱਲ ਲਿਖੀ ਹੈ "o vi dost milda oh puchda ke main ajjkal social media te active kion nahi haiga ohda reason Ke maa pichle kaafi time ton bahut bimaar aa te hospital vich aa...meri maa ne menu ethon tak puchaya par jadon ohdi aap sukhi hon di vaari aayi...khair...meri benti hai sabh nu ke meri maa layi duawan kreo...maa main jaldi aa rehan tere kol tu agge vi kde haunsla nai haarya te hun v naa haarin tu theek ho jana...tu bahut kuch dekhna hje...baba tenu charhdi kala ch rakhey." ਹੋਰ ਵੇਖੋ : ਨਿੰਜਾ ਨੇ ਸਾਂਝੀ ਕੀਤੀ 2009 ਦੀ ਯਾਦ, ਪਹਿਚਾਨਣਾ ਵੀ ਹੋਵੇਗਾ ਮੁਸ਼ਕਿਲ ਉਮੀਦ ਹੈ ਸ਼ੈਰੀ ਮਾਨ ਹੋਰਾਂ ਦੇ ਮਾਤਾ ਜੀ ਜਲਦ ਤੰਦਰੁਸਤ ਹੋਣਗੇ ਤੇ ਉਹਨਾਂ ਨੂੰ ਮਿਲ ਸਕਣਗੇ। ਹਰ ਕੋਈ ਉਹਨਾਂ ਦੀ ਇਸ ਪੋਸਟ ਨੂੰ ਪੜ੍ਹ ਭਾਵੁਕ ਹੋ ਰਿਹਾ ਹੈ 'ਤੇ ਮਾਤਾ ਜੀ ਲਈ ਦੁਆਵਾਂ ਕਰ ਰਿਹਾ ਹੈ।

0 Comments
0

You may also like