'ਯਾਰ ਜਿਗਰੀ ਕਸੂਤੀ ਡਿਗਰੀ' ਨਾਲ ਹਾਜ਼ਿਰ ਨੇ ਸ਼ੈਰੀ ਮਾਨ

Written by  Shaminder   |  August 23rd 2018 07:21 AM  |  Updated: August 23rd 2018 07:21 AM

'ਯਾਰ ਜਿਗਰੀ ਕਸੂਤੀ ਡਿਗਰੀ' ਨਾਲ ਹਾਜ਼ਿਰ ਨੇ ਸ਼ੈਰੀ ਮਾਨ

ਯਾਰ ਅਣਮੁੱਲੇ ਹਵਾ ਦੇ ਬੁੱਲ੍ਹੇ ,ਝੋਨਾ ਵੱਢ ਕੇ ਕਣਕ ਬੀਜਣੀ ਬਾਪੂ ਹੋਇਆ ਬੀਮਾਰ ,ਸਾਨੂੰ ਆਉਂਦਾ ਨੀ ਪਿਆਰ ਨਾਪ ਤੋਲ ਕੇ ਸਣੇ ਕਈ ਹਿੱਟ ਗੀਤ ਦੇਣ ਵਾਲੇ ਸ਼ੈਰੀ ਮਾਨ Sharry Maan ਇੱਕ ਵਾਰ ਮੁੜ ਤੋਂ ਆਪਣੇ ਨਵੇਂ ਗੀਤ 'ਯਾਰ ਜਿਗਰੀ ਕਸੂਤੀ ਡਿਗਰੀ' Punjabi Song ਨਾਲ ਸਰੋਤਿਆਂ ਦੇ ਰੂਬਰੂ ਹੋਣ ਜਾ ਰਹੇ ਨੇ। ਸ਼ੈਰੀ ਮਾਨ ਨੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਉਨ੍ਹਾਂ ਨੇ ਇੱਕ ਵੀਡਿਓ ਰਾਹੀਂ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਰੋਤੇ ਉਨ੍ਹਾਂ ਦੇ ਇਸ ਗੀਤ ਨੂੰ ਵੀ ਪਿਆਰ ਵੀ ਦੇਣਗੇ।ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਮਿਸਟਾਬਾਜ਼ ਨੇ ,ਜਦਕਿ ਗੀਤ ਦੇ ਬੋਲ ਲਿਖੇ ਨੇ ਕਰਨ ਸੰਧਾਵਾਲੀਆ ਨੇ ।ਇਹ ਗੀਤ ਪੰਦਰਾਂ ਸਤੰਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।ਸ਼ੈਰੀ ਮਾਨ ਨੇ ਆਪਣੇ ਇਸ ਗੀਤ ਨੂੰ ਸਵਾਈਪ ਅਪ ਕਰਕੇ ਲੋਕਾਂ ਨੂੰ ਸੁਣਨ ਲਈ ਕਿਹਾ ਅਤੇ ਲੋਕਾਂ ਨੂੰ ਰਾਇ ਦੇਣ ਲਈ ਵੀ ਕਿਹਾ ਹੈ ਕਿ ਉਨ੍ਹਾਂ ਨੂੰ ਇਹ ਗੀਤ ਕਿਸ ਤਰ੍ਹਾਂ ਦਾ ਲੱਗਿਆ ।

https://youtu.be/f7cxVDl67Z0

ਹੁਣ ਵੇਖਣਾ ਇਹ ਹੈ ਕਿ ਸ਼ੈਰੀ ਮਾਨ ਦੇ ਇਸ ਗੀਤ ਨੂੰ ਤਿੰਨ ਪੈੱਗ ਅਤੇ ਯਾਰ ਅਣਮੁੱਲੇ ਵਰਗੀ ਮਕਬੂਲੀਅਤ ਮਿਲਦੀ ਹੈ ਜਾਂ ਨਹੀਂ ।ਦੱਸ ਦਈਏ ਕਿ ਸ਼ੈਰੀ ਮਾਨ ਨੇ ਇਸ ਤੋਂ ਪਹਿਲਾਂ ਕਈ ਹਿੱਟ ਗੀਤ ਦਿੱਤੇ ਨੇ ਅਤੇ ਲੋਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਕਾਫੀ ਹੁੰਗਾਰਾ ਵੀ ਮਿਲਿਆ ਹੈ ,ਪਰ ਕੀ ਇਸ ਵਾਰ ਵੀ ਸ਼ੈਰੀ ਮਾਨ ਆਪਣੇ ਹਿੱਟ ਗੀਤਾਂ ਦੇ ਇਸ ਸਿਲਸਿਲੇ ਨੂੰ ਬਰਕਰਾਰ ਰੱਖ ਪਾਉਣਗੇ ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Sharry Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network