ਸ਼ੈਰੀ ਮਾਨ ਨੇ ਆਪਣੀ ਫਿਲਮ 'ਮੈਰਿਜ ਪੈਲੇਸ' ਦੀ ਪਹਿਲੀ ਝਲਕ ਕੀਤੀ ਸਾਂਝੀ 

Written by  Shaminder   |  October 18th 2018 05:36 AM  |  Updated: October 18th 2018 05:36 AM

ਸ਼ੈਰੀ ਮਾਨ ਨੇ ਆਪਣੀ ਫਿਲਮ 'ਮੈਰਿਜ ਪੈਲੇਸ' ਦੀ ਪਹਿਲੀ ਝਲਕ ਕੀਤੀ ਸਾਂਝੀ 

ਸ਼ੈਰੀ ਮਾਨ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੇ ਨੇ ਅਤੇ ਹੁਣ ਉਹ ਜਲਦ ਹੀ ਇੱਕ ਫਿਲਮ ਲੈ ਕੇ ਆਪਣੇ ਫੈਨਸ ਦੇ ਰੁਬਰੂ ਹੋਣ ਜਾ ਰਹੇ ਨੇ ਅਤੇ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਨਵੰਬਰ 'ਚ । ਜੀ ਹਾਂ ਇਸ ਫਿਲਮ ਦੀ ਪਹਿਲੀ ਝਲਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਹ ਫਿਲਮ ਤੇਈ ਨਵੰਬਰ ਨੂੰ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ ।ਫਿਲਮ ਦਾ ਨਾਂਅ ਹੈ 'ਮੈਰਿਜ ਪੈਲੇਸ' ਇਸ ਫਿਲਮ ਦੀ ਪਹਿਲੀ ਝਲਕ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਲਿਖਿਆ ਹੈ ਕਿ "ਵੇਖ ਲਉ ਫ੍ਰਸਟ ਲੁਕ 'ਮੈਰਿਜ ਪੈਲੇਸ' ਦੀ ਕਿੰਨੇ ਸਾਲਾਂ ਬਾਅਦ ਵੱਡੇ ਪਰਦੇ 'ਤੇ ਵਾਪਸੀ ਹੋ ਰਹੀ ਹੈ …ਉਮੀਦ  ਹੈ ਕਿ ਇਸ ਵਾਰੀ ਤੁਹਾਨੂੰ ਮੇਰਾ ਇਹ ਕਰੈਕਟਰ ਪਸੰਦ ਆਏਗਾ । ਫਿਲਮ ਦੀ ਸਾਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ।

ਹੋਰ ਵੇਖੋ : ਕਿਸ ਯਾਰ ਨੇ ਛੱਡਿਆ ਸ਼ੈਰੀ ਮਾਨ ਦਾ ਸਾਥ ,ਰੋ-ਰੋ ਕੇ ਹੋਇਆ ਬੁਰਾ ਸ਼ੈਰੀ ਮਾਨ ਦਾ ਹਾਲ

https://www.instagram.com/p/BpCNQx4FIfL/?hl=en&taken-by=sharrymaan

ਜਿਨ੍ਹਾਂ ਸਭ ਕਰਕੇ ਇਹ ਫਿਲਮ ਹੋ ਸਕੀ । ਸ਼ੈਰੀ ਮਾਨ ਨੇ ਅੱਗੇ ਕਿਹਾ ਕਿ ਗੋਇਲ ਸਰ,ਛੋਟਾ ਵੀਰ ਹਰਸ਼ ਗੋਇਲ ਜਿਨ੍ਹਾਂ ਨੇ ਮੇਰੇ ਤੇ ਯਕੀਨ ਕੀਤਾ। ਲੇਖਕ ਰਾਕੇਸ਼ ਧਵਨ ,ਡਾਇਰੈਕਟਰ ਸਾਹਿਬ ਸੁਨੀਲ ਠਾਕੁਰ ਅਤੇ ਹੋਰਾਂ ਨੇ ਬਹੁਤ ਮਿਹਨਤ ਕੀਤੀ ਇਸ ਪ੍ਰੋਜੈਕਟ 'ਤੇ । ਬਾਕੀ ਹਰ ਉਸ ਬੰਦੇ ਦਾ ਸ਼ੁਕਰੀਆ ਜੋ ਇਸ ਫਿਲਮ ਦਾ ਹਿੱਸਾ ਬਣਿਆ । ਫਿਲਮ ਦਾ ਟ੍ਰੇਲਰ ਬਹੁਤ ਜਲਦੀ ਸ਼ੇਅਰ ਕਰਦੇ ਹਾਂ ।ਹਮੇਸ਼ਾ ਦੀ ਤਰ੍ਹਾਂ ਪਿਆਰ ਦਿਉ ਆਪਣੇ 'ਮੈਰਿਜ ਪੈਲੇਸ' ਨੂੰ"। ਸ਼ੈਰੀ ਮਾਨ ਨੇ ਇਸ ਫਿਲਮ ਦੀ ਪਹਿਲੀ ਝਲਕ ਜੋ ਸਾਂਝੀ ਕੀਤੀ ਹੈ ਉਸ ਵਿੱਚ ਉਹ ਇੱਕ ਲਾੜੇ ਦੇ ਲਿਬਾਸ 'ਚ ਨਜ਼ਰ ਆ ਰਹੇ ਨੇ ਅਤੇ ਉਨ੍ਹਾਂ ਨੇ ਸਿਹਰਾ ਲਾਇਆ ਹੋਇਆ ਹੈ ਅਤੇ ਉਹ ਥੋੜੇ ਹੈਰਾਨ ਪ੍ਰੇਸ਼ਾਨ ਨਜ਼ਰ ਆ ਰਹੇ ਨੇ ।

Sharry Maan

ਇਹ ਪ੍ਰੇਸ਼ਾਨੀ ਵਿਆਹ ਦੀ ਟੈਨਸ਼ਨ ਕਰਕੇ ਹੈ ਜਾਂ ਫਿਰ ਗੱਲ ਕੋਈ ਹੋਰ ਇਹ ਤਾਂ ਫਿਲਮ ਦੇ ਰਿਲੀਜ਼ ਹੋਣ 'ਤੇ ਹੀ ਪਤਾ ਲੱਗ ਸਕੇਗਾ । ਕਿਉਂਕਿ ਸ਼ੈਰੀ ਮਾਨ ਨੇ ਇਸ ਫਿਲਮ ਦੀ ਕਹਾਣੀ ਬਾਰੇ ਅਜੇ ਕੋਈ ਵੀ ਖੁਲਾਸਾ ਨਹੀਂ ਕੀਤਾ ਕਿ ਇਹ ਰੋਮਾਂਟਿਕ ਫਿਲਮ ਹੈ ਜਾਂ ਫਿਰ ਕਾਮੇਡੀ । ਫਿਲਹਾਲ ਤਾਂ ਸਾਡੇ ਕੋਲ ਵੀ ਸਿਵਾਏ ਇੰਤਜ਼ਾਰ ਦੇ ਕੋਈ ਹੱਲ ਨਹੀਂ । ਹਾਂ ਪਰ ਜਲਦ ਹੀ ਇਸ ਫਿਲਮ ਦਾ ਟ੍ਰੇਲਰ ਸ਼ੇਅਰ ਕਰਨ ਦੀ ਗੱਲ ਸ਼ੈਰੀ ਮਾਨ ਨੇ ਜ਼ਰੂਰ ਕੀਤੀ ਹੈ ਅਤੇ ਟ੍ਰੇਲਰ ਆਉਣ ਤੋਂ ਬਾਅਦ ਹੀ ਫਿਲਮ ਦੀ ਕਹਾਣੀ ਦਾ ਅੰਦਾਜ਼ਾ ਲੱਗ ਸਕਦਾ ਹੈ ।

Sharry Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network