ਰਾਵ ਹੰਜਰਾ ਅਤੇ ਸਨੈਪੀ ਦੇ ਨਾਲ ਪਹਿਲਾ ਗੀਤ ਲੈਕੇ ਆ ਰਹੇ ਹਨ ਸ਼ੈਰੀ ਮਾਨ

Written by  Rajan Sharma   |  September 08th 2018 12:52 PM  |  Updated: September 08th 2018 12:52 PM

ਰਾਵ ਹੰਜਰਾ ਅਤੇ ਸਨੈਪੀ ਦੇ ਨਾਲ ਪਹਿਲਾ ਗੀਤ ਲੈਕੇ ਆ ਰਹੇ ਹਨ ਸ਼ੈਰੀ ਮਾਨ

ਪੰਜਾਬੀ ਮਿਊਜ਼ਿਕ ਦੇ ਮਸ਼ਹੂਰ ਅਤੇ ਟੋਪਮੋਸ੍ਟ ਗਾਇਕ ਜਿਵੇਂ ਕਿ ਦਿਲਜੀਤ ਦੋਸਾਂਝ punjabi singer ,ਜੱਸੀ ਗਿੱਲ,ਰਣਜੀਤ ਬਾਵਾ ਅਤੇ ਕੌਰ ਬੀ ਜਿਥੇ ਇਸ ਇੰਡਸਟਰੀ ਦੀ ਮਸ਼ਹੂਰ ਜੋੜੀ ਰਾਵ ਹੰਜਰਾ ਅਤੇ ਸਨੈਪੀ ਦੇ ਨਾਲ ਆਪਣੇ ਪ੍ਰੋਜੈਕਟ ਜੋੜ ਚੁੱਕੇ ਹਨ| ਓਥੇ ਹੀ ਇਸ ਲਿਸਟ ਵਿੱਚ ਇੱਕ ਹੋਰ ਪੰਜਾਬੀ ਸਿੰਗਰ ਦਾ ਨਾਮ ਜੁੜ ਚੁੱਕਾ ਹੈ ਅਤੇ ਉਹ ਨਾਮ ਹੈ ਸ਼ੈਰੀ ਮਾਨ sharry mann ਦਾ| ਜੀ ਹਾਂ ਸ਼ੈਰੀ ਮਾਨ ਜੋ ਕਿ ਅੱਜ ਕੱਲ ਆਪਣੀਆਂ ਆਉਣ ਵਾਲੀਆਂ ਫ਼ਿਲਮਾਂ ਦੀ ਤਿਆਰੀ ਵਿੱਚ ਲੱਗੇ ਹੋਏ ਹਨ| ਓਥੇ ਹੀ ਉਹ ਆਪਣੇ ਫੈਨਸ ਦਾ ਇਹ ਧਿਆਨ ਵੀ ਰੱਖ ਰਹੇ ਹਨ ਕਿ ਉਹ ਆਪਣੇ ਆਉਣ ਵਾਲੇ ਗੀਤਾਂ ਨਾਲ ਫੈਨਸ ਦਾ ਮਨੋਰੰਜਨ ਵੀ ਕਰਦੇ ਰਹਿਣ|

sharry maan

 

ਹਾਲ ਹੀ ਵਿੱਚ ਸ਼ੈਰੀ ਮਾਨ ਨੇ ਆਪਣੇ ਆਉਣ ਵਾਲੇ ਨਵੇਂ ਗੀਤ "ਯਾਰ ਛੱਡਿਆ" ਦਾ ਪੋਸਟਰ ਦਾ ਆਪਣੇ ਇੰਸਟਾਗ੍ਰਾਮ ਤੇ ਪੋਸਟਰ ਸਾਂਝਾ ਕੀਤਾ ਹੈ| ਜਿਥੇ ਇਸ ਸਾਲ ਸ਼ੈਰੀ ਮਾਨ ਨੇ ਰੂਹ ਵਰਗੇ ਕਈ ਹਿੱਟ ਗੀਤ ਦਿੱਤੇ ਹਨ ਓਥੇ ਉਹਨਾਂ ਦਾ ਇਹ ਗੀਤ ਵੀ ਬੜਾ ਹਿੱਟ ਹੋਣ ਵਾਲਾ ਹੈ ਕਿਊ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਗੀਤ ਲਈ ਸ਼ੈਰੀ ਮਾਨ, ਰਾਵ ਹੰਜਰਾ,ਅਤੇ ਸਨੈਪੀ ਇਕੱਠੇ ਕੰਮ ਕਰ ਰਹੇ ਹਨ| ਇਹਨਾਂ ਹੀ ਸ਼ੈਰੀ ਮਾਨ ਨੇ ਪੋਸਟਰ ਸਾਂਝਾ ਕਰਦੇ ਹੋਏ ਸ਼ੈਰੀ ਮਾਨ ਨੇ ਨਾਲ ਲਿਖਿਆ ਕਿ: Next one “Yaar chadeya” Coming very soon...Jaldi dasdan release date...This will be on repeat in your gaddiyan...Promise aa sada ??.

https://www.instagram.com/p/BnawoUql4ji/?taken-by=sharrymaan

ਸ਼ੈਰੀ ਮਾਨ ਦੇ ਨਾਲ ਨਾਲ ਰਾਵ ਹੰਜਰਾ ਅਤੇ ਸਨੈਪੀ ਨੇ ਵੀ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ| ਸਨੈਪੀ ਬੀਟਸ ਨੇ ਪੋਸਟ ਦੇ ਨਾਲ ਲਿਖਿਆ ਕਿ: "Soon" ਓਥੇ ਹੀ ਰਾਵ ਹਾਂਜਰਾ ਨੇ ਬੜੇ ਉਤਸ਼ਾਹ ਦੇ ਨਾਲ ਲਿਖਿਆ : This is something very special ,#yaarchadeya one of my fav❤️|

https://www.instagram.com/p/Bna5wR1Ay2I/?taken-by=ravhanjra

ਜਿਥੇ ਰਾਵ ਹੰਜਰਾ ਅਤੇ ਸਨੈਪੀ ਇਸ ਗੀਤ ਨੂੰ ਲੈਕੇ ਬੜੇ ਹੀ ਉਤਸ਼ਾਹਿਤ ਹਨ ਓਥੇ ਹੀ ਸ਼ਹਿਰੀ ਮਾਨ ਦੀ ਕੈਪਸ਼ਨ ਪੜ੍ਹ ਕੇ ਵੀ ਪਤਾ ਚੱਲ ਰਿਹਾ ਹੈ ਕਿ ਉਹ ਵੀ ਇਸ ਗੀਤ ਲਈ ਕਿੰਨੇ ਉਤਸ਼ਾਹਿਤ ਹਨ| ਉਮੀਦ ਹੈ ਜਿਸ ਤਰਾਂ ਸ਼ੈਰੀ ਮਾਨ ਨੇ ਅੱਗੇ ਵੀ ਕਈ ਸੁਪਰਹਿੱਟ ਗੀਤ ਦਿੱਤੇ ਹਨ ਤੇ ਉਹਨਾਂ ਦਾ ਇਹ ਗੀਤ ਵੀ ਉਹਨਾਂ ਹੀ ਧਮਾਕੇਦਾਰ ਹੋਵੇਗਾ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network