ਸ਼ੈਰੀ ਮਾਨ ਨੇ ਸਾਂਝਾ ਕੀਤਾ ਆਪਣੀ ਮਿਊਜ਼ਿਕ ਐਲਬਮ ਦੇ ਟਾਈਟਲ ਸੌਂਗ ‘Dilwale’ ਦਾ ਪੋਸਟਰ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | May 28, 2021

ਪੰਜਾਬੀ ਗਾਇਕ ਸ਼ੈਰੀ ਮਾਨ ਦਾ ਹਰ ਅੰਦਾਜ਼ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਉਹ ਬਹੁਤ ਜਲਦ ਆਪਣੀ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਨ੍ਹਾਂ ਨੇ ਆਪਣੀ ਐਲਬਮ ਦਾ ਟਾਈਟਲ ਸੌਂਗ ‘ਦਿਲਵਾਲੇ’ (Dilwale) ਦਾ ਫਰਸਟ ਲੁੱਕ ਸਾਂਝਾ ਕੀਤਾ ਹੈ । sharry maan image ਹੋਰ ਪੜ੍ਹੋ : ਪਹਿਲੀ ਵਾਰ ਸਾਹਮਣੇ ਆਈ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਪੂਰੇ ਪਰਿਵਾਰ ਦੀ ਤਸਵੀਰ, ਲਖਵਿੰਦਰ ਵਡਾਲੀ ਨੇ ਸਾਂਝੀ ਕੀਤੀ ਅਣਦੇਖੀ ਤਸਵੀਰ
punjabi Singer Sharry Maan shared first look of dilwale poster ਉਨ੍ਹਾਂ ਨੇ ਗਾਣੇ ਦਾ ਪੋਸਟਰ ਸਾਂਝਾ ਕਰਦੇ ਹੋਏ ਲਿਖਿਆ ਹੈ- ‘ਦਿਲਵਾਲੇ ਐਲਬਮ ਦਾ ਟਾਈਟਲ ਸੌਂਗ ਦਾ ਪੋਸਟਰ ਕਰੋ ਚੈੱਕ.... ਇਹ ਪੂਰਾ ਵੀਡੀਓ ਬਹੁਤ ਜਲਦ ਆ ਰਿਹਾ ਹੈ...ਇਹ ਗਾਣਾ ਤੁਹਾਨੂੰ ਬਹੁਤ ਘੈਂਟ ਲੱਗੇਗਾ ਮੈਂ ਲਿਖ ਕੇ ਦਿੰਦਾ ਆਂ..’। ਪ੍ਰਸ਼ੰਸਕਾਂ ਵੱਲੋਂ ਗਾਣੇ ਦੇ ਪੋਸਟਰ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। Dilwale- Sharry Maan ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ‘ਚੋਂ ਇੱਕ ਨੇ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ ਜਿਵੇਂ ਯਾਰ ਅਣਮੁੱਲੇ, ਹੋਸਟਲ, ਸਾਡੇ ਆਲਾ, ਦਿਲ ਦਾ ਦਿਮਾਗ, ਵੱਡਾ ਬਾਈ, ਵੀਜ਼ਾ, ਮੁੰਡਾ ਭਾਲ ਦੀ, ਵਰਗੇ ਸੁਪਰ ਹਿੱਟ ਗੀਤ ਦਿੱਤੇ ਹਨ । ਗਾਇਕੀ ਦੇ ਨਾਲ ਉਹ ਆਪਣੀ ਅਦਾਕਾਰੀ ਦੇ ਵੀ ਦਰਸ਼ਕਾਂ ਦਾ ਦਿਲ ਜਿੱਤ ਚੁੱਕੇ ਹਨ।  

 
View this post on Instagram
 

A post shared by Sharry Mann (@sharrymaan)

0 Comments
0

You may also like