ਸ਼ਤਰੂਘਨ ਸਿਨ੍ਹਾ ਨੇ ਸ਼ਾਹਰੁਖ ਖ਼ਾਨ ਦੇ ਬਹਾਨੇ ਬਾਲੀਵੁੱਡ ਸਿਤਾਰਿਆਂ ‘ਤੇ ਕੱਸਿਆ ਤੰਜ਼

written by Shaminder | October 14, 2021

ਸ਼ਾਹਰੁਖ ਖ਼ਾਨ (Shahrukh khan )ਦੇ ਬੇਟੇ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੀ ਜ਼ਮਾਨਤ ਲਈ ਕਈ ਵਾਰ ਅਰਜ਼ੀ ਦਿੱਤੀ ਗਈ ਹੈ ।ਹਰ ਵਾਰ ਉਸ ਦੀ ਜ਼ਮਾਨਤ ਅਰਜ਼ੀ ਰੱਦ ਹੋ ਗਈ ਹੈ । ਇਸ ‘ਤੇ ਬਾਲੀਵੁੱਡ ਦੇ ਕਿਸੇ ਵੀ ਅਦਾਕਾਰ ਨੇ ਕੋਈ ਵੀ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ । ਪਰ ਹੁਣ ਅਦਾਕਾਰ ਸ਼ਤਰੂਘਨ ਸਿਨ੍ਹਾ (Shatrughan Sinha) ਨੇ ਇਸ ਮਾਮਲੇ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ ।

image From instagram

ਹੋਰ ਪੜ੍ਹੋ : ਬਠਿੰਡਾ ਦੀ ਰਹਿਣ ਵਾਲੀ ਇੰਦਰ ਕੌਰ ਮਰਦਾਂ ਵਾਲੇ ਕੱਪੜੇ ਪਾ ਕੇ ਚਲਾਉਂਦੀ ਹੈ ਆਟੋ

ਸ਼ਤਰੂਘਨ ਨੇ ਸ਼ਾਹਰੁਖ ਖ਼ਾਨ ਦਾ ਸਮਰਥਨ ਕਰਦੇ ਹੋਏ ਇੱਕ ਇੰਟਰਵਿਊ ‘ਚ ਕਿਹਾ ਹੈ ਕਿ ‘ਇਹ ਇੰਡਸਟਰੀ ਦੇ ਡਰੇ ਹੋਏ ਲੋਕਾਂ ਦਾ ਝੁੰਡ ਸਭ ਗੋਦੀ ਕਲਾਕਾਰ ਹਨ’। ਅਦਾਕਾਰ ਨੇ ਕਿਹਾ ਕਿ ‘ਕੋਈ ਅੱਗੇ ਨਹੀਂ ਆਉਣਾ ਚਾਹੁੰਦਾ, ਸਭ ਸੋਚਦੇ ਹਨ ਕਿ ਇਹ ਉਸ ਦੀ ਸਮੱਸਿਆ ਹੈ, ਇਸ ਨਾਲ ਉਸ ਨੂੰ ਖੁਦ ਨੂੰ ਹੀ ਨਜਿੱਠਣਾ ਪਵੇਗਾ ।

Shatrughan,, -min image From instagram

ਸ਼ਤਰੂਘਨ ਤੋਂ ਜਦੋਂ ਪੁੱਛਿਆ ਗਿਆ ਕਿ ਧਰਮ ਦੇ ਚੱਲਦਿਆਂ ਅਦਾਕਾਰ ਦੇ ਬੇਟੇ ਨੂੰ ਨਿਸ਼ਾਨੇ ‘ਤੇ ਲਿਆ ਜਾ ਰਿਹਾ ਹੈ ਤਾਂ ਅਦਾਕਾਰ ਨੇ ਕਿਹਾ ਕਿ ਕੁਝ ਲੋਕਾਂ ਨੇ ਇਸ ਨੂੰ ਮੁੱਦਾ ਬਣਾ ਲਿਆ ਹੈ, ਜੋ ਕਿਕਿਸੇ ਵੀ ਤਰ੍ਹਾਂ ਠੀਕ ਨਹੀਂ ਹੈ । ਜੋ ਵੀ ਇੱਥੇ ਭਾਰਤੀ ਹੈ, ਉਸ ਦਾ ਪੁੱਤਰ ਵੀ ਭਾਰਤੀ ਹੈ ਅਤੇ ਸੰਵਿਧਾਨ ਦੇ ਹਿਸਾਬ ਦੇ ਨਾਲ ਅਸੀਂ ਸਭ ਬਰਾਬਰ ਹਾਂ’। ਸ਼ਤਰੂਘਨ ਅਕਸਰ ਆਪਣੀ ਬੇਬਾਕ ਰਾਏ ਦੇ ਲਈ ਜਾਣੇ ਜਾਂਦੇ ਹਨ ।

 

0 Comments
0

You may also like