
ਫ਼ਿਲਮ 'ਲਵ ਆਜ ਕੱਲ੍ਹ' ਦਾ ਗੀਤ 'ਸ਼ਾਇਦ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਫ਼ਿਲਮ ਦੀ ਮੁੱਖ ਅਦਾਕਾਰਾ ਸਾਰਾ ਅਲੀ ਖ਼ਾਨ ਅਤੇ ਕਾਰਤਿਕ ਆਰੀਅਨ 'ਤੇ ਫ਼ਿਲਮਾਇਆ ਗਿਆ ਹੈ ।ਇਸ ਗੀਤ ਦੇ ਬੋਲ ਇਰਸ਼ਾਦ ਕਾਮਿਲ ਨੇ ਲਿਖੇ ਨੇ ਜਦਕਿ ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਅਰਿਜਿਤ ਸਿੰਘ ਨੇ ।ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਫ਼ਿਲਮ ਦੇ ਮੁੱਖ ਅਦਾਕਾਰਾਂ 'ਤੇ ਫ਼ਿਲਮਾਇਆ ਗਿਆ ਹੈ । ਹੋਰ ਵੇਖੋ:‘ਲਵ ਆਜ ਕੱਲ੍ਹ’ ਦੇ ਐਕਟਰ ਵੀ ਹੋਏ ਸ਼ਹਿਨਾਜ਼ ਗਿੱਲ ਦੇ ਮੁਰੀਦ, ਕਾਰਤਿਕ ਨੇ ਤਸਵੀਰ ਸ਼ੇਅਰ ਕਰਕੇ ਕੀਤਾ ਧੰਨਵਾਦ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਫ਼ਿਲਮ ਦਾ ਟ੍ਰੇਲਰ ਵੀ ਲਾਂਚ ਹੋ ਚੁੱਕਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਹੈ ।ਫ਼ਿਲਮ ਦੇ ਟ੍ਰੇਲਰ ਲਾਂਚ ਮੌਕੇ ਸਾਰਾ ਅਤੇ ਕਾਰਤਿਕ ਨੇ ਆਪਣੀ ਵੈਲੇਨਟਾਈਨ ਡੇਅ ਪਲਾਨ ਬਾਰ੍ਹੇ ਵੀ ਦੱਸਿਆ ਸੀ। ਕਾਰਤਿਕ ਆਰੀਅਨ ਨੇ ਕਿਹਾ ਕਿ ਉਹ ਵੈਲਨਟਾਈਨ ਡੇਅ 'ਤੇ ਆਪਣੀ ਆਉਣ ਵਾਲੀ ਫ਼ਿਲਮ 'ਲਵ ਆਜ ਕੱਲ' ਨੂੰ ਸਾਰਾ ਅਲੀ ਖ਼ਾਨ ਨਾਲ ਦੇਖਣਗੇ, ਜੋ ਇਸ ਫ਼ਿਲਮ 'ਚ ਉਸਦੀ ਸਹਿ-ਕਲਾਕਾਰ ਵੀ ਹਨ।
