ਸ਼ਹਿਬਾਜ਼ ਨੇ ਭੈਣ ਸ਼ਹਿਨਾਜ਼ ਗਿੱਲ ਨੂੰ ਨਵੇਂ ਗੀਤ ‘Meri behna’ ਦੇ ਨਾਲ ਜਨਮਦਿਨ ‘ਤੇ ਦਿੱਤਾ ਖ਼ਾਸ ਤੋਹਫਾ, ਭੈਣ-ਭਰਾ ਦੇ ਪਿਆਰ ਵਾਲਾ ਇਹ ਗੀਤ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

written by Lajwinder kaur | January 27, 2021

ਪੰਜਾਬ ਦੀ ਕੈਟਰੀਨਾ ਕੈਫ ਯਾਨੀ ਕਿ ਸ਼ਹਿਨਾਜ਼ ਗਿੱਲ ਜੋ ਕਿ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ । ਸੋਸ਼ਲ ਮੀਡੀਆ ਉੱਤੇ ਵੀ ਪ੍ਰਸ਼ੰਸਕ ਵੀ ਆਪੋ-ਆਪਣੇ ਅੰਦਾਜ਼ ਦੇ ਨਾਲ ਸ਼ਹਿਨਾਜ਼ ਗਿੱਲ ਨੂੰ ਬਰਥਡੇਅ ਵਿਸ਼ ਕਰ ਰਹੇ ਨੇ ।

inside pic of birthday girl shenaaz

ਹੋਰ ਪੜ੍ਹੋ : ਹੰਕਾਰੀ ਸਰਕਾਰ ਨੂੰ ਮੂੰਹ ਤੋੜ ਜਵਾਬ ਦਿੱਤਾ ਗਾਇਕ ਜੈਜ਼ੀ ਬੀ ਨੇ ਆਪਣੇ ਨਵੇਂ ਜੋਸ਼ੀਲੇ ਗੀਤ ‘Teer Punjab Ton’ ਦੇ ਨਾਲ, ਕਿਸਾਨਾਂ ਤੇ ਖ਼ਾਲਸਾ ਏਡ ਦੀ ਕੀਤੀ ਹੌਸਲਾ ਅਫਜ਼ਾਈ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਉਧਰ ਉਨ੍ਹਾਂ ਦੇ ਭਰਾ ਸ਼ਹਿਬਾਜ਼ ਗਿੱਲ ਨੇ ਵੀ ਆਪਣੀ ਭੈਣ ਦੇ ਜਨਮਦਿਨ ‘ਤੇ Meri behna ਨਾਂਅ ਦਾ ਗੀਤ ਰਿਲੀਜ਼ ਕੀਤਾ ਹੈ । ਗਾਣੇ ਨੂੰ ਸ਼ਹਿਬਾਜ਼ ਨੇ ਹੀ ਗਾਇਆ ਹੈ ਤੇ ਮਿਊਜ਼ਿਕ gskill  ਨੇ ਦਿੱਤਾ ਹੈ। ਵੀਡੀਓ ‘ਚ ਦੋਵਾਂ ਭੈਣ-ਭਰਾ ਦਾ ਕਿਊਟ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਇਹ ਗੀਤ ਖੂਬ ਪਸੰਦ ਕੀਤਾ ਜਾ ਰਿਹਾ ਹੈ।

inside pic of shehnaaz with brothers

ਦੱਸ ਦਈਏ ਦੋਵੇਂ ਭੈਣ-ਭਰਾ ਇਕੱਠੇ ਬਿੱਗ ਬੌਸ ਸੀਜ਼ਨ 13 ‘ਚ ਇਕੱਠੇ ਨਜ਼ਰ ਆਏ ਸੀ । ਇਸ ਤੋਂ ਬਾਅਦ ਦੋਵੇਂ ਇੱਕ ਹੋਰ ਟੀਵੀ ਦੇ ਰਿਆਲਟੀ ਸ਼ੋਅ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਦਿਖਾਈ ਦਿੱਤੇ ਸੀ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਤੇ ਸ਼ਹਿਬਾਜ਼ ਦੀ ਚੰਗੀ ਫੈਨ ਫਾਲਵਿੰਗ ਹੈ ।

shehnaaz gill and shebaaz

You may also like