
ਅਰਬਾਜ਼ ਖਾਨ ਦੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਤੇ ਬਿਗ ਬੌਸ ਫੇਮ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਗਿੱਲ ਛੇਤੀ ਹੀ ਇੱਕ ਗੀਤ ਵਿੱਚ ਨਜ਼ਰ ਆ ਸਕਦੇ ਹਨ । ਦੋਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡਿਓਜ਼ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਇਸ ਵੀਡੀਓ ਵਿੱਚ ਦੋਵੇਂ ਪੁਲਿਸ ਯੂਨੀਫਾਰਮ ਵਿੱਚ ਨਜ਼ਰ ਆ ਰਹੇ ਹਨ ।

ਹੋਰ ਪੜ੍ਹੋ :
ਬੱਬੂ ਮਾਨ ਤੇ ਜੈਜ਼ੀ ਬੀ ਲੈ ਕੇ ਆ ਰਹੇ ਹਨ ਨਵਾਂ ਗਾਣਾ, ਜੈਜ਼ੀ ਬੀ ਨੇ ਪੋਸਟਰ ਕੀਤਾ ਸਾਂਝਾ

ਕੁਝ ਵੀਡਿਓਜ ਵਿਚ ਦੋਵੇ ਡਾਂਸ ਕਰਦੇ ਵੀ ਦਿਖਾਈ ਦਿੱਤੇ ਹਨ । ਅਰਬਾਜ਼ ਖਾਨ ਦੀ ਗਰਲਫਰੈਂਡ ਜਾਰਜੀਆ ਐਂਡਰਿਆਨੀ ਇਸ ਤੋਂ ਪਹਿਲਾਂ ਵੀ ਕਈ ਗੀਤਾਂ ਦੇ ਵੀਡਿਓਜ਼ ਵਿਚ ਨਜ਼ਰ ਆ ਚੁੱਕੀ ਹੈ। ਇੱਕ ਵੈੱਬਸਾਈਟ ਦੀ ਖ਼ਬਰ ਮੁਤਾਬਿਕ ਜਾਰਜੀਆ ਐਂਡਰਿਆਨੀ ਨਾਲ ਆਉਣ ਵਾਲਾ ਗੀਤ ਪੰਜਾਬੀ ਗੀਤ ਹੋਵੇਗਾ।

ਇਸ ਗੀਤ ਦਾ ਸ਼ੂਟ ਪੰਜਾਬ ਤੇ ਚੰਡੀਗੜ੍ਹ ਦੇ ਆਸ ਪਾਸ ਹੋ ਰਿਹਾ ਹੈ। ਆਖਰੀ ਵਾਰ ਜਾਰਜੀਆ ਐਂਡਰਿਆਨੀ ਨੂੰ ਮੀਕਾ ਸਿੰਘ ਦੇ ਨਾਲ ਗੀਤ 'ਰੂਪ ਤੇਰਾ ਮਸਤਾਨਾ' ਦੇ ਵੀਡੀਓ ਵਿਚ ਦੇਖਿਆ ਗਿਆ ਸੀ।
View this post on Instagram
ਜਿਸ ਤੋਂ ਬਾਅਦ ਹੁਣ ਉਹ ਇਕ ਵਾਰ ਫਿਰ ਆਪਣੇ ਫੈਨਜ਼ ਦਾ ਮਨੋਰੰਜਨ ਕਰਨ ਲਈ ਤਿਆਰ ਹੈ। ਜਾਰਜੀਆ ਨੇ ਸਾਊਥ ਦੀ ਵੈਬਸੀਰੀਜ਼ 'ਕੈਰੋਲੀਨ ਕਾਮਾਕਸ਼ੀ' ਨਾਲ ਆਪਣੀ ਸ਼ੁਰੂਆਤ ਕੀਤੀ ਸੀ ।
View this post on Instagram