ਸ਼ਹਿਨਾਜ਼ ਗਿੱਲ ਅਤੇ ਬਾਦਸ਼ਾਹ ਦਾ ਗੀਤ ‘ਫਲਾਈ’ ਹੋਇਆ ਰਿਲੀਜ਼, ਚੱਲ ਰਿਹਾ ਟ੍ਰੈਂਡਿੰਗ ‘ਚ

written by Shaminder | March 06, 2021

ਸ਼ਹਿਨਾਜ਼ ਗਿੱਲ ਅਤੇ ਬਾਦਸ਼ਾਹ ਪਹਿਲੀ ਵਾਰ ਗੀਤ ‘ਚ ਨਜ਼ਰ ਆਏ ਹਨ । ਜੀ ਹਾਂ ਦੋਵਾਂ ਦਾ ਗੀਤ ‘ਫਲਾਈ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਬਾਦਸ਼ਾਹ ਨੇ ਲਿਖੇ ਨੇ ਅਤੇ ਇਸ ਦੀ ਫੀਚਰਿੰਗ ‘ਚ ਬਾਦਸ਼ਾਹ ਅਤੇ ਸ਼ਹਿਨਾਜ਼ ਗਿੱਲ ਖੁਦ ਨਜ਼ਰ ਆ ਰਹੇ ਹਨ ।

shehnaaz gill Image From Badshah ‘s Song Fly
ਸੋਸ਼ਲ ਮੀਡੀਆ ‘ਤੇ ਇਹ ਗੀਤ ਵਾਇਰਲ ਹੋ ਰਿਹਾ ਹੈ ਅਤੇ ਕੁਝ ਹੀ ਘੰਟਿਆਂ ‘ਚ ਲੱਖਾਂ ਦੀ ਗਿਣਤੀ ‘ਚ ਵਿਊਜ਼ ਹੋ ਚੁੱਕੇ ਹਨ । ਇਸ ਗੀਤ ਦੀ ਸ਼ੂਟਿੰਗ ਕਸ਼ਮੀਰ ‘ਚ ਹੋਈ ਹੈ ।
badshah Image From Badshah ‘s Song Fly
ਹੋਰ ਪੜ੍ਹੋ :  ਆਪਣੇ ਪਰਿਵਾਰ ਨਾਲ ਗਾਇਕ ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਇਆ ਆਪਣਾ ਜਨਮ ਦਿਨ
shehnaaz Image From Badshah ‘s Song Fly
ਇਸ ਗੀਤ ‘ਚ ਸ਼ਹਿਨਾਜ਼ ਗਿੱਲ ਅਤੇ ਬਾਦਸ਼ਾਹ ਤੋਂ ਇਲਾਵਾ ਉਚਾਣਾ ਅਮਿਤ ਨੇ ਪਰਫਾਰਮ ਕੀਤਾ ਹੈ । ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਯੂ-ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬਾਦਸ਼ਾਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਗੱਲ ਕੀਤੀ ਜਾਵੇ ਸ਼ਹਿਨਾਜ਼ ਗਿੱਲ ਦੀ ਤਾਂ ਉਹ ਵੀ ਬਿੱਗ ਬੌਸ ਦੇ ਨਾਲ ਕਾਫੀ ਸੁਰਖੀਆਂ ਵਟੋਰ ਚੁੱਕੀ ਹੈ ।  

0 Comments
0

You may also like