ਸ਼ਹਿਨਾਜ਼ ਗਿੱਲ ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘Saroor’ ਹੋਇਆ ਰਿਲੀਜ਼, ਬੇਬੀ ਬੰਪ ਦੇ ਨਾਲ ਨਜ਼ਰ ਆਈ ਅਦਾਕਾਰਾ ਸ਼ਹਿਨਾਜ਼

written by Lajwinder kaur | October 14, 2021

ਹੌਸਲਾ ਰੱਖ (Honsla Rakh )ਫ਼ਿਲਮ ਜੋ ਕਿ ਕੱਲ ਯਾਨੀਕਿ ਦੁਸ਼ਹਿਰੇ ਵਾਲੇ ਦਿਨ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਲੈ ਕੇ ਸਟਾਰ ਕਾਸਟ ਤਾਂ ਕਾਫੀ ਉਤਸੁਕ ਹੈ ਅਤੇ ਨਾਲ ਹੀ ਸ਼ਹਿਨਾਜ਼ ਗਿੱਲ (Shehnaaz Gill) ਦੇ ਫੈਨਜ਼ ਕਾਫੀ ਉਤਸੁਕ ਹਨ। ਜੀ ਹਾਂ ਸ਼ਹਿਨਾਜ਼ ਗਿੱਲ ਦੇ ਫੈਨਜ਼ ਬਹੁਤ ਹੀ ਬੇਸਬਰੀ ਦੇ ਨਾਲ ਇਸ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਦੇ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਗੀਤਾਂ ਨੇ ਵੀ ਪੂਰੀ ਧੂੰਮਾਂ ਪਾ ਰੱਖੀਆਂ ਹਨ।

ਹੋਰ ਪੜ੍ਹੋ : ਕੇਵੀ ਢਿੱਲੋਂ ਨੇ ਲਿਆ ਨਵਾਂ ਆਫ਼ਿਸ, ਪ੍ਰਮਾਤਮਾ ਦਾ ਧੰਨਵਾਦ ਕਰਦੇ ਹੋਏ ਕਰਵਾਇਆ ਪਾਠ, ਗਾਇਕ ਹਰਫ ਚੀਮਾ ਨੇ ਪੋਸਟ ਪਾ ਕੇ ਦਿੱਤੀ ਵਧਾਈ

inside image of diljit dosanjh new song saroor

ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਸਰੂਰ(Saroor) ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਇਸ ਗੀਤ ਨੂੰ ਸ਼ਹਿਨਾਜ਼ ਗਿੱਲ ਅਤੇ ਦਿਲਜੀਤ ਦੋਸਾਂਝ (Diljit Dosanjh) ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ ‘ਚ ਸ਼ਹਿਨਾਜ਼ ਗਿੱਲ ਬੇਬੀ ਬੰਪ ਦੇ ਨਾਲ ਨਜ਼ਰ ਆ ਰਹੀ ਹੈ। ਇਸ ਗੀਤ ‘ਚ ਦਿਖਾਇਆ ਗਿਆ ਹੈ ਕਿ ਦਿਲਜੀਤ ਦੋਸਾਂਝ ਨੇ ਆਪਣੀ ਪਤਨੀ ਸ਼ਹਿਨਾਜ਼ ਨੂੰ ਖੁਸ਼ ਕਰਨ ਦੇ ਲਈ ਬੇਬੀ ਸ਼ਾਵਰ ਪਾਰਟੀ ਰੱਖੀ ਹੋਈ ਹੈ ਅਤੇ ਆਪਣੀ ਨਰਾਜ਼ ਹੋਈ ਪਤਨੀ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸ਼ਹਿਨਾਜ਼ ਦਿਲਜੀਤ ਤੋਂ ਨਰਾਜ਼ ਹੀ ਦਿਖਾਈ ਦੇ ਰਹੀ ਹੈ। ਦਰਸ਼ਕਾਂ ਨੂੰ ਗੀਤ ਖੂਬ ਪਸੰਦ ਆ ਰਿਹਾ ਹੈ। ਇਸ ਗੀਤ ਦੇ ਬੋਲ ਵੀ ਹੈਪੀ ਰਾਏਕੋਟੀ ਨੇ ਹੀ ਲਿਖੇ ਨੇ ਤੇ ਐਵੀ ਸਰ ਨੇ ਮਿਊਜ਼ਿਕ ਦਿੱਤਾ ਹੈ।

inside image of shehnaaz gill from new song saroor

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਦੁਰਗਾ ਅਸ਼ਟਮੀ  ਮੌਕੇ ‘ਤੇ ਆਪਣੀ ਧੀ ਵਾਮਿਕਾ ਦੀ ਨਵੀਂ ਤਸਵੀਰ ਕੀਤੀ ਸਾਂਝੀ, ‘ਮਾਂ-ਧੀ’ ਦਾ ਇਹ ਪਿਆਰਾ ਜਿਹਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਕਾਮੇਡੀ ਜ਼ੌਨਰ ਵਾਲੀ ਫ਼ਿਲਮ ਹੌਸਲਾ ਰੱਖ ਚ ਦਿਲਜੀਤ ਦੋਸਾਂਝ,ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਅਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰ ਚ ਨਜ਼ਰ ਆਉਣਗੇ। ਫ਼ਿਲਮ ਨੂੰ ਅਮਰਜੀਤ ਸਿੰਘ ਸਰੋਂ ਵੱਲੋਂ ਡਾਇਰੈਕਟ ਕੀਤਾ ਅਤੇ ਰਾਕੇਸ਼ ਧਵਨ ਵੱਲੋਂ ਇਸ ਫ਼ਿਲਮ ਨੂੰ ਲਿਖਿਆ ਗਿਆ ਹੈ।

 

0 Comments
0

You may also like