
ਸ਼ਹਿਨਾਜ਼ ਗਿੱਲ Shehnaaz Gill ਤੇ ਗੁਰਬਾਜ਼ ਗਰੇਵਾਲ Gurbaaz Grewal ਦਾ ਇੱਕ ਬਹੁਤ ਹੀ ਪਿਆਰਾ ਜਿਹਾ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਦੋਵਾਂ ਦੀ ਕਿਊਟਨੈੱਸ ਹਰ ਇੱਕ ਦਾ ਦਿਲ ਜਿੱਤ ਰਹੀ ਹੈ।
ਇਸ ਵੀਡੀਓ 'ਚ ਦੇਖ ਸਕਦੇ ਹੋ ਸ਼ਹਿਨਾਜ਼ ਗੁਰਬਾਜ਼ ਦੇ ਨਾਲ ਮਸਤੀ ਕਰ ਰਹੀ ਹੈ। ਗੁਰਬਾਜ਼ ਆਪਣੀ ਪਿਆਰੀ ਦੀਦੀ ਸ਼ਹਿਨਾਜ਼ ਨੂੰ ਮਿਠਾਈਆਂ ਖਵਾ ਰਿਹਾ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਸ਼ਹਿਨਾਜ਼ ਝੂਠ-ਮੂਠ ਦਾ ਨਰਾਜ਼ ਹੁੰਦੀ ਹੈ ਤੇ ਰੋਣ ਦੀ ਐਕਟਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਦੋਵਾਂ ਦੀ ਇਹ ਮਸਤੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਪ੍ਰਸ਼ੰਸਕ ਵੀ ਕਮੈਂਟ ਕਰਕੇ ਦੋਵਾਂ ਦੀਆਂ ਤਾਰੀਫਾਂ ਕਰ ਰਹੇ ਹਨ।
ਹਾਲ ਹੀ ‘ਚ ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ਉੱਤੇ ਗਿੱਪੀ ਗਰੇਵਾਲ ਵੱਲੋਂ ਗੁਰਬਾਜ਼ ਦੇ ਇੰਸਟਾਗ੍ਰਾਮ ਪੇਜ਼ ਉੱਤੇ ਇੱਕ ਕਿਊਟ ਜਿਹਾ ਵੀਡੀਓ ਪੋਸਟ ਕੀਤਾ ਸੀ। ਜਿਸ ਸ਼ਹਿਨਾਜ਼ ਗੁਰਬਾਜ਼ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਈ ਸੀ। ਦੱਸ ਦਈਏ ਸ਼ਹਿਨਾਜ਼ ਤੇ ਗੁਰਬਾਜ਼ ਨੂੰ ਸੋਸ਼ਲ਼ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾਂਦਾ ਹੈ। 29 ਸਾਲਾਂ ਸ਼ਹਿਨਾਜ਼ ਗਿੱਲ ਨੇ ਕਈ ਨਾਮੀ ਗਾਇਕਾਂ ਦੇ ਨਾਲ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਪਿਛਲੇ ਸਾਲ ਉਹ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ਫ਼ਿਲਮ ‘ਚ ਨਜ਼ਰ ਆਈ ਸੀ। ਸ਼ਹਿਨਾਜ਼ ਵਧੀਆ ਅਦਾਕਾਰਾ ਹੋਣ ਦੇ ਨਾਲ ਕਮਾਲ ਦੀ ਗਾਇਕਾ ਵੀ ਹੈ। ਉਹ ਕਈ ਸਿੰਗਲ ਤੇ ਡਿਊਟ ਗੀਤਾਂ ਦੇ ਨਾਲ ਵਾਹ ਵਾਹੀ ਖੱਟ ਚੁੱਕੀ ਹੈ।
View this post on Instagram