ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਇਕੱਠੇ ਆਏ ਨਜ਼ਰ, ਦੋਵਾਂ ਨੇ ਕੀਤਾ ਖੂਬ ਡਾਂਸ, ਦੇਖੋ ਵੀਡੀਓ

written by Lajwinder kaur | October 24, 2022 10:37am

Shehnaaz Gill Dances With Guru Randhawa : ਪੂਰਾ ਦੇਸ਼ ਅੱਜ ਦੀਵਾਲੀ ਦਾ ਤਿਉਹਾਰ ਮਨਾ ਰਿਹਾ ਹੈ। ਇਸ ਤਿਉਹਾਰ ਨੂੰ ਲੈ ਕੇ ਬਾਲੀਵੁੱਡ ਵਿੱਚ ਵੀ ਖੂਬ ਜਸ਼ਨ ਦਾ ਮਾਹੌਲ ਹੈ। ਬਾਲੀਵੁੱਡ ਹਸਤੀਆਂ ਵੀ ਇੱਕ ਤੋਂ ਬਾਅਦ ਇੱਕ ਪਾਰਟੀਆਂ ਵਿੱਚ ਸ਼ਾਮਿਲ ਹੋਣ ਵਿੱਚ ਰੁੱਝੀਆਂ ਹੋਈਆਂ ਹਨ। ਏਨੀਂ ਦਿਨੀਂ ਸ਼ਹਿਨਾਜ਼ ਗਿੱਲ ਵੀ ਕਈ ਪਾਰਟੀਆਂ ‘ਚ ਸ਼ਿਰਕਤ ਕਰਦੀ ਹੋਈ ਨਜ਼ਰ ਆ ਰਹੀ ਹੈ।

ਐਤਵਾਰ ਦੀ ਰਾਤ ਨੂੰ, ਸ਼ਹਿਨਾਜ਼ ਨੂੰ ਨਿਰਮਾਤਾ ਕ੍ਰਿਸ਼ਨ ਕੁਮਾਰ ਦੇ ਦੀਵਾਲੀ ਪਾਰਟੀ ਵਿੱਚ ਦੇਖਿਆ ਗਿਆ, ਜਿਸ ਵਿੱਚ ਕਿਆਰਾ ਅਡਵਾਨੀ, ਸ਼ਿਲਪਾ ਸ਼ੈੱਟੀ, ਸ਼੍ਰੀਆ ਸਰਨ, ਅਨੰਨਿਆ ਪਾਂਡੇ, ਹਿਮੇਸ਼ ਰੇਸ਼ਮੀਆ, ਗੁਰੂ ਰੰਧਾਵਾ, ਕਰਨ ਕੁੰਦਰਾ ਅਤੇ ਤੇਜਸਵੀ ਪ੍ਰਕਾਸ਼ ਸਮੇਤ ਕਈ ਹੋਰ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਹੋਰ ਪੜ੍ਹੋ : ਸੰਨੀ ਦਿਓਲ ਨੇ ਆਪਣੇ ਪੁੱਤਰ ਕਰਨ ਦਿਓਲ ਨਾਲ ਸ਼ੇਅਰ ਕੀਤੀ ਕਿਊਟ ਤਸਵੀਰ, ਨਾਲ ਹੀ ਫ਼ਿਲਮ ‘Apne 2’ ਦੀਆਂ ਤਿਆਰੀਆਂ ਬਾਰੇ ਕੀਤੀ ਗੱਲ

shehnaaz gill diwali party video viral image source: Instagram

ਸ਼ਹਿਨਾਜ਼ ਜੋ ਕਿ beige ਲਹਿੰਗਾ ‘ਚ ਬਹੁਤ ਹੀ ਪਿਆਰੀ ਲੱਗ ਰਹੀ ਸੀ। ਮਲਟੀ-ਕਲਰ ਸਟੇਟਮੈਂਟ ਜਵੈਲਰੀ ਸ਼ਹਿਨਾਜ਼ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਸੀ। ਸ਼ਹਿਨਾਜ਼ ਗਿੱਲ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਅਜਿਹੇ ‘ਚ ਬਾਲੀਵੁੱਡ ਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਵੀ ਸ਼ਹਿਨਾਜ਼ ਗਿੱਲ ਦੇ ਨਾਲ ਇੱਕ ਖ਼ਾਸ ਵੀਡੀਓ ਪੋਸਟ ਕੀਤਾ ਹੈ। ਜਿਸ ‘ਚ ਦੋਵੇਂ ਜਣੇ ਇਕੱਠੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

diwali party guru randhawa and shehnaaz gill image source: Instagram

ਇਸ ਵੀਡੀਓ ‘ਚ ਦੇਖ ਸਕਦੇ ਹੋ ਸ਼ਹਿਨਾਜ਼ ਜੋ ਕਿ ਗਾਇਕ ਗੁਰੂ ਰੰਧਾਵਾ ਨਾਲ ਪਾਰਟੀ ਵਿੱਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਮੁਸਕਰਾ ਰਹੇ ਤੇ ਖੂਬ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਗੁਰੂ ਰੰਧਾਵਾ ਨੇ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਪੋਸਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਹੈ- "ਭਾਰਤ ਦੀ ਪਸੰਦੀਦਾ ਸ਼ਹਿਨਾਜ਼ ਗਿੱਲ @shehnaazgill ❤️ ਹੈਪੀ ਦੀਵਾਲੀ"। ਇਸ ਪੋਸਟ ਉੱਤੇ ਪ੍ਰਸ਼ੰਸਕ ਜੰਮ ਕੇ ਪਿਆਰ ਲੁੱਟਾ ਰਹੇ ਹਨ।

guru and shehnaaz image source: Instagram

ਇਸ ਦੌਰਾਨ ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹੁਣ ਬਾਲੀਵੁੱਡ ਵਿੱਚ ਐਂਟਰੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ ਸਲਮਾਨ ਖ਼ਾਨ ਦੀ ਫ਼ਿਲਮ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ਦੇ ਨਾਲ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੀ ਹੈ।

 

 

View this post on Instagram

 

A post shared by Guru Randhawa (@gururandhawa)

You may also like