ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ, ਇਹ ਕੰਮ ਕਰਕੇ ਪੈਸੇ ਨਾ ਕਰੋ ਬਰਬਾਦ

Written by  Rupinder Kaler   |  July 15th 2020 05:27 PM  |  Updated: July 15th 2020 05:29 PM

ਸ਼ਹਿਨਾਜ਼ ਗਿੱਲ ਨੇ ਆਪਣੇ ਪ੍ਰਸ਼ੰਸਕਾਂ ਨੂੰ ਕੀਤੀ ਖ਼ਾਸ ਅਪੀਲ, ਇਹ ਕੰਮ ਕਰਕੇ ਪੈਸੇ ਨਾ ਕਰੋ ਬਰਬਾਦ

ਪੰਜਾਬ ਦੀ ਕੈਟਰੀਨਾ ਕੈਫ ਸ਼ਹਿਨਾਜ਼ ਗਿੱਲ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ । ਹਾਲ ਹੀ ਵਿੱਚ ਉਸ ਦੇ ਇੰਸਟਾਗ੍ਰਾਮ ਤੇ 5 ਮਿਲੀਅਨ ਫਾਲੋਵਰ ਹੋ ਗਏ ਹਨ, ਜਿਸ ਨੂੰ ਲੈ ਕੇ ਸ਼ਹਿਨਾਜ਼ ਕਾਫੀ ਖੁਸ਼ ਹੈ । ਸ਼ਹਿਨਾਜ਼ ਦੀ ਇਸ ਖੁਸ਼ੀ ਵਿੱਚ ਸ਼ਾਮਿਲ ਹੋਣ ਲਈ ਸ਼ਹਿਨਾਜ਼ ਦੇ ਪ੍ਰਸ਼ੰਸਕਾਂ ਨੇ ਬਹੁਤ ਸਾਰੇ ਤੋਹਫੇ ਭੇਜੇ ਹਨ । ਜਿਸ ਦੀਆਂ ਤਸਵੀਰਾਂ ਸ਼ਹਿਨਾਜ਼ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਸ਼ੇਅਰ ਕੀਤੀਆਂ ਸਨ ।

https://www.instagram.com/p/CB5ZrZthOg1/

ਇਹ ਤੋਹਫੇ ਪਾ ਕੇ ਸ਼ਹਿਨਾਜ਼ ਬਹੁਤ ਖੁਸ਼ ਹੋ ਗਈ ਹੈ, ਪਰ ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਅਪੀਲ ਵੀ ਕੀਤੀ ਹੈ । ਸ਼ਹਿਨਾਜ਼ ਨੇ ਕਿਹਾ ਕਿ ਉਹ ਤੋਹਫੇ ਭੇਜ ਕੇ ਆਪਣੇ ਪੈਸੇ ਬਰਬਾਦ ਨਾ ਕਰਨ ।

https://www.instagram.com/p/CCVC5WphAqQ/

ਸਹਿਨਾਜ਼ ਨੇ ਆਡੀਓ ਮੈਸੇਜ਼ ਸ਼ੇਅਰ ਕਰਦੇ ਹੋਏ ਕਿਹਾ ਹੈ ‘ਮੈਨੂੰ ਪਤਾ ਹੈ ਕਿ ਤੁਸੀਂ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਹੋ, ਮੇਰੇ ਵਾਸਤੇ ਵਧੀਆ ਵਧੀਆ ਗਿਫਟ ਭੇਜਦੇ ਹੋ । ਪਰ ਮੈਨੂੰ ਦੁੱਖ ਹੁੰਦਾ ਹੈ ਕਿ ਤੁਸੀਂ ਪੈਸੇ ਖਰਚ ਕਰਕੇ ਮੈਨੂੰ ਗਿਫਟ ਭੇਜਦੇ ਹੋ । ਕਿਰਪਾ ਕਰਕੇ ਆਪਣੇ ਪੈਸੇ ਬਰਬਾਦ ਨਾ ਕਰੋ । ਵੈਸੇ ਮੈਨੂੰ ਪਤਾ ਹੈ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ’ ।

https://www.instagram.com/p/B_xQY3ah73f/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network