Shehnaaz Gill ਨੇ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਗੀਤ ਦੇ ਨਾਲ ਦੇਸ਼ ਨੂੰ ਕੀਤਾ ਸਲਾਮ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

Written by  Lajwinder kaur   |  August 14th 2020 04:14 PM  |  Updated: August 14th 2020 04:15 PM

Shehnaaz Gill ਨੇ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਗੀਤ ਦੇ ਨਾਲ ਦੇਸ਼ ਨੂੰ ਕੀਤਾ ਸਲਾਮ, ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ

ਬਿੱਗ ਬੌਸ 13 ਦੀ ਬਹੁਤ ਚਰਚਿਤ ਪ੍ਰਤੀਭਾਗੀ ਰਹੀ ਸ਼ਹਿਨਾਜ਼ ਗਿੱਲ ਜੋ ਕਿ ਹਰ ਕਿਸੇ ਦੀ ਪਹਿਲੀ ਪਸੰਦ ਬਣੀ ਹੋਈ ਹੈ । ਉਹ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ । ਸ਼ਹਿਨਾਜ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

 ਸ਼ਹਿਨਾਜ਼ ਗਿੱਲ ਇਸ ਵੀਡੀਓ ‘ਚ ਹਿੰਦੀ ਗੀਤ ‘ਯੇ ਦੇਸ਼ ਹੈ ਵੀਰ ਜਵਾਨੋਂ ਕਾ’ ਉੱਤੇ ਸ਼ਾਨਦਾਰ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ‘ਚ ਉਹ ਦੇਸ਼ ਤੇ ਵੀਰ ਜਵਾਨਾਂ ਨੂੰ ਸਲਾਮ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇਸ਼ ਭਗਤੀ ਵਾਲੇ ਵੀਡੀਓ ਨੂੰ ਫੈਨਜ਼ ਖੂਬ ਪਸੰਦ ਕਰ ਰਹੇ ਨੇ । ਇੱਕ ਮਿਲੀਅਨ ਤੋਂ ਵੱਧ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਨੇ ।

ਜੇ ਗੱਲ ਕਰੀਏ ਸ਼ਹਿਨਾਜ਼ ਦੀ ਤਾਂ ਉਨ੍ਹਾਂ ਨੂੰ ਪੰਜਾਬ ਦੀ ਕੈਟਰੀਨਾ ਕੈਫ ਵਜੋਂ ਵੀ ਜਾਣਿਆ ਜਾਂਦਾ ਹੈ । ਉਹ ਬਹੁਤ ਸਾਰੇ ਨਾਮੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ । ਅਦਾਕਾਰਾ ਹੋਣ ਦੇ ਨਾਲ ਉਹ ਚੰਗੀ ਗਾਇਕਾ ਵੀ ਜਿਸ ਕਰਕੇ ਉਹ ਡਿਊਟ ਤੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network