ਸ਼ਹਿਨਾਜ਼ ਗਿੱਲ ਨਾਲ ਸਿਧਾਰਥ ਸ਼ੁਕਲਾ ਨੇ ਕੀਤੀ ਇਹ ਸ਼ਰਮਨਾਕ ਹਰਕਤ ਤਾਂ ਸ਼ਹਿਨਾਜ਼ ਦੇ ਪਿਤਾ ਨੇ ਦਿੱਤਾ ਕੁਝ ਇਸ ਤਰ੍ਹਾਂ ਦਾ ਰੀਐਕਸ਼ਨ

Written by  Rupinder Kaler   |  January 09th 2020 04:34 PM  |  Updated: January 09th 2020 04:34 PM

ਸ਼ਹਿਨਾਜ਼ ਗਿੱਲ ਨਾਲ ਸਿਧਾਰਥ ਸ਼ੁਕਲਾ ਨੇ ਕੀਤੀ ਇਹ ਸ਼ਰਮਨਾਕ ਹਰਕਤ ਤਾਂ ਸ਼ਹਿਨਾਜ਼ ਦੇ ਪਿਤਾ ਨੇ ਦਿੱਤਾ ਕੁਝ ਇਸ ਤਰ੍ਹਾਂ ਦਾ ਰੀਐਕਸ਼ਨ

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਰੋਮਾਂਸ ਤੇ ਝਗੜਾ ਸੁਰਖੀਆਂ ਬਣਿਆ ਹੋਇਆ ਹੈ । ਹਾਲ ਹੀ ਵਿੱਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਫਰਸ਼ ਤੇ ਲਿਟਾ ਕੇ ਉਸ ਦਾ ਗਲਾ ਦਬਾਅ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਸ਼ੁਕਲਾ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ ।

https://www.instagram.com/p/B7D4Nqshnbz/

ਲੋਕਾਂ ਨੇ ਇਸ ਵੀਡੀਓ ਨੂੰ ਦੇਖ ਕੇ ਇਸ ਸ਼ੋਅ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਹੈ । ਇਸ ਵੀਡੀਓ ’ਤੇ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਇੱਕ ਸੋਸ਼ਲ ਸਾਈਟ ਤੇ ਗੱਲਬਾਤ ਕਰਦੇ ਹੋਏ ਸੰਤੋਖ ਸਿੰਘ ਨੇ ਕਿਹਾ ਕਿ ‘ਇਹ ਦੋਸਤੀ ਹੈ ਦੋਸਤੀ ਵਿੱਚ ਨੋਕ-ਝੋਕ ਚਲਦੀ ਰਹਿੰਦੀ ਹੈ , ਸ਼ੁਕਲਾ ਦੀ ਇਸ ਹਰਕਤ ਤੋਂ ਪਹਿਲਾ ਸ਼ਹਿਨਾਜ਼ ਨੇ ਉਸ ਦੇ ਵਾਲ ਪੁੱਟੇ ਸਨ, ਕੀ ਇਹ ਠੀਕ ਸੀ’।

https://twitter.com/KeepItRaaaz/status/1214253744151379968

ਸੰਤੋਖ ਸਿੰਘ ਨੇ ਕਿਹਾ ਕਿ ‘ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਉਸ ਨੂੰ ਕੋਈ ਇਤਰਾਜ਼ ਨਹੀਂ, ਇਹ ਇੱਕ ਗੇਮ ਹੈ ਸ਼ਹਿਨਾਜ਼ ਤੇ ਸ਼ੁਕਲਾ ਚੰਗਾ ਖੇਡ ਰਹੇ ਹਨ । ਇਸ ਵਿੱਚ ਹਰ ਕੋਈ ਜਿੱਤਣਾ ਚਾਹੁੰਦਾ ਹੈ ਇਸ ਵਿੱਚ ਗਲਤ ਕੀ ਹੈ’ ।

https://www.instagram.com/p/B62Jz3qBgeR/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network