
Guru Randhawa video: ਅਦਾਕਾਰਾ ਸ਼ਹਿਨਾਜ਼ ਗਿੱਲ ਜਲਦੀ ਹੀ ਗਾਇਕ ਗੁਰੂ ਰੰਧਾਵਾ ਨਾਲ ਮਿਊਜ਼ਿਕ ਵੀਡੀਓ 'ਮੂਨ ਰਾਈਜ਼' 'ਚ ਨਜ਼ਰ ਆਵੇਗੀ। ਪਿਛਲੇ ਕੁਝ ਸਮੇਂ ਤੋਂ ਉਹ ਇਸ ਗੀਤ ਦੀ ਸ਼ੂਟਿੰਗ 'ਚ ਕਾਫੀ ਰੁੱਝੀ ਹੋਈ ਸੀ। ਪਰ ਜਿਵੇਂ-ਜਿਵੇਂ ਇਸ ਮਿਊਜ਼ਿਕ ਵੀਡੀਓ ਦੀ ਰਿਲੀਜ਼ ਡੇਟ ਸਾਹਮਣੇ ਆ ਰਹੀ ਹੈ, ਉਵੇਂ-ਉਵੇਂ ਦੋਵੇਂ ਕਲਾਕਾਰ ਫੈਨਜ਼ ਦੀ ਉਤਸੁਕਤਾ ਨੂੰ ਵਧਾਉਂਦੇ ਹੋਏ ਸ਼ੂਟਿੰਗ ਦੌਰਾਨ ਦੀਆਂ ਵੀਡੀਓਜ਼ ਸ਼ੇਅਰ ਕਰ ਰਹੇ ਹਨ।
ਹਾਲ ਹੀ 'ਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਸ਼ਹਿਨਾਜ਼ ਗਿੱਲ ਗੀਤ ਦੀ ਸ਼ੂਟਿੰਗ ਦੌਰਾਨ ਬੀਚ ਉੱਤੇ ਭੱਜਦੀ ਹੋਏ ਡਿੱਗ ਜਾਂਦੀ ਹੈ। ਹਾਲਾਂਕਿ, ਇਸ ਨਾਲ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਜਦੋਂ ਸ਼ਹਿਨਾਜ਼ ਗਿੱਲ ਡਿੱਗ ਪਈ ਅਤੇ ਉੱਚੀ-ਉੱਚੀ ਹੱਸਣ ਲੱਗੀ ਤਾਂ ਗੁਰੂ ਰੰਧਾਵਾ ਵੀ ਆਪਣਾ ਹਾਸਾ ਨਹੀਂ ਰੋਕ ਸਕੇ।

ਹੋਰ ਪੜ੍ਹੋ : ਦਿੱਲੀ ਹਾਦਸੇ 'ਚ ਜਾਨ ਗਵਾਉਣ ਵਾਲੀ ਅੰਜਲੀ ਦੇ ਪਰਿਵਾਰ ਲਈ ਸ਼ਾਹਰੁਖ ਖ਼ਾਨ ਬਣੇ ਮਸੀਹਾ, ਕੀਤੀ ਆਰਥਿਕ ਮਦਦ

ਸਿੰਗਰ ਨੇ ਸ਼ਹਿਨਾਜ਼ ਗਿੱਲ ਨੂੰ ਚੁੱਕਿਆ ਅਤੇ ਫਿਰ ਦੋਵੇਂ ਇਕੱਠੇ ਹੱਸਣ ਲੱਗੇ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਬੀਚ 'ਤੇ ਆਪਣੇ ਗੀਤ ਦੀ ਸ਼ੂਟਿੰਗ ਕਰ ਰਹੇ ਹਨ। ਜਿਸ ਲਈ ਸ਼ਹਿਨਾਜ਼ ਗਿੱਲ ਦੌੜਦੀ ਹੈ ਅਤੇ ਉਹ ਅਚਾਨਕ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਗਾਇਕ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾਏ। ਫੈਨਜ਼ ਦੋਵਾਂ ਦੀ ਇਸ ਕਮਿਸਟਰੀ ਨੂੰ ਕਾਫੀ ਪਸੰਦ ਕਰ ਰਹੇ ਹਨ। ਉਸ ਦੇ ਇਸ ਵੀਡੀਓ ਨੂੰ ਹੁਣ ਤੱਕ ਚਾਰ ਲੱਖ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਤੁਹਾਨੂੰ ਦੱਸ ਦੇਈਏ ਕਿ 'ਮੈਨ ਆਫ ਦਿ ਮੂਨ' ਦਾ ਗੀਤ 'ਮੂਨ ਰਾਈਜ਼' 10 ਜਨਵਰੀ 2023 ਨੂੰ ਰਿਲੀਜ਼ ਹੋਵੇਗਾ।

ਜ਼ਿਕਰਯੋਗ ਹੈ ਕਿ ਸ਼ਹਿਨਾਜ਼ ਗਿੱਲ ਜਲਦ ਹੀ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਉਹ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਵੇਗੀ। ਫਰਹਾਦ ਸਾਮਜੀ ਦੁਆਰਾ ਨਿਰਦੇਸ਼ਿਤ ਇਹ ਫ਼ਿਲਮ ਸਾਲ 2023 ਵਿੱਚ ਈਦ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ।
View this post on Instagram