ਸਲਮਾਨ ਖਾਨ ਨੂੰ ਮਿਲ ਕੇ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਵੀਡੀਓ ਹੋਇਆ ਵਾਇਰਲ

written by Shaminder | January 29, 2022

ਸ਼ਹਿਨਾਜ਼ ਗਿੱਲ (Shehnaaz Gill) ਜੋ ਕਿ ਬਿੱਗ ਬੌਸ ‘ਚ ਨਜ਼ਰ ਆਈ ਸੀ । ਇੱਕ ਵਾਰ ਮੁੜ ਤੋਂ ਉਸ ਨੂੰ ਬਿੱਗ ਬੌਸ (bigg Boss) ‘ਚ ਜਾਣ ਦਾ ਮੌਕਾ ਮਿਲਿਆ ਤਾਂ ਉਹ ਭਾਵੁਕ ਹੋ ਗਈ । ਕਿਉਂਕਿ ਬਿੱਗ ਬੌਸ ਸ਼ੋਅ ਦੇ ਦੌਰਾਨ ਹੀ ਉਸ ਦੀ ਜੋੜੀ ਸਿਧਾਰਥ ਸ਼ੁਕਲਾ ਦੇ ਨਾਲ ਬਣੀ ਸੀ । ਇਸ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ । ਪਰ ਕੁਝ ਮਹੀਨੇ ਪਹਿਲਾਂ ਹੀ ਸਿਧਾਰਥ ਸ਼ੁਕਲਾ ਦਾ ਦਿਹਾਂਤ ਹੋ ਗਿਆ ਸੀ ।

Salman _shehnaaz image From instagram

ਹੋਰ ਪੜ੍ਹੋ : ਪੰਜਾਬੀ ਅਤੇ ਬਾਲੀਵੁੱਡ ਫ਼ਿਲਮਾਂ ‘ਚ ਕੰਮ ਕਰਨ ਵਾਲੀ ਪ੍ਰੀਆ ਗਿੱਲ ਇਸ ਤਰ੍ਹਾਂ ਦਿੰਦੀ ਹੈ ਦਿਖਾਈ, ਇੰਡਸਟਰੀ ਚੋਂ ਅਚਾਨਕ ਹੋ ਗਈ ਸੀ ਗਾਇਬ

ਜਿਸ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ , ਪਰ ਹੌਲੀ ਹੌਲੀ ਸ਼ਹਿਨਾਜ਼ ਗਿੱਲ ਦੀ ਜ਼ਿੰਦਗੀ ਲੀਹ ‘ਤੇ ਆ ਰਹੀ ਹੈ ਪਰ ਸਿਧਾਰਥ ਸ਼ੁਕਲਾ ਦੀਆਂ ਯਾਦਾਂ ਚੋਂ ਹਾਲੇ ਵੀ ਉਹ ਬਾਹਰ ਨਹੀਂ ਨਿਕਲ ਸਕੀ ਅਤੇ ਸਲਮਾਨ ਖਾਨ ਨੂੰ ਮਿਲ ਕੇ ਭਾਵੁਕ ਹੋ ਗਈ । ਸੋਸ਼ਲ ਮੀਡੀਆ ‘ਤੇ ਸ਼ਹਿਨਾਜ਼ ਗਿੱਲ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਤੇ ਸ਼ਹਿਨਾਜ਼ ਦੇ ਫੈਨਸ ਵੀ ਪ੍ਰਤੀਕਰਮ ਦੇ ਰਹੇ ਹਨ।

Image Source: Instagram

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਨੇ ਬੀਤੇ ਦਿਨ ਹੀ ਆਪਣਾ ਜਨਮ ਦਿਨ ਮਨਾਇਆ ਹੈ ਅਤੇ ਇਸ ਮੌਕੇ ਉਹ ਬ੍ਰਹਮਾ ਕੁਮਾਰੀ ਆਸ਼ਰਮ ‘ਚ ਨਜ਼ਰ ਆਈ ਸੀ । ਜਿੱਥੇ ਬੜੀ ਹੀ ਸਾਦਗੀ ਦੇ ਨਾਲ ਉਸ ਨੇ ਆਪਣਾ ਜਨਮ ਦਿਨ ਮਨਾਇਆ ਹੈ। ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਨਜ਼ਰ ਆ ਚੁੱਕੀ ਹੈ । ਇਸ ਤੋਂ ਇਲਾਵਾ ਉਹ ਕਈ ਹਿੰਦੀ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਸ ਦੀ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਦਿਖਾਈ ਦਿੱਤੀ ਸੀ ।

 

View this post on Instagram

 

A post shared by Voompla (@voompla)

You may also like